ਐਨ.ਐਚ.ਐਮ. ਕਰਮਚਾਰੀਆਂ ਨੇ ਸਰਕਾਰ ਖਿਲਾਫ਼ ਕੀਤੀ ਨਾਰੇਬਾਜੀ

ਹੁਸ਼ਆਿਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਆਲ ਇੰਡੀਆ ਐਨ.ਐਚ.ਐਮ ਕਰਮਚਾਰੀ ਸੰਘ ਭਾਰਤ ਦੇ ਸੱਦੇ ਤੇ ਹੁਸ਼ਆਿਰਪੁਰ ਜਿਲੇ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਸਾਰੇ ਕੇਡਰਾਂ ਦੇ ਮੁਲਾਜਮਾਂ ਨੇ ਭਾਗ ਲਿਆ ਅਤੇ ਸਿਹਤ ਸੇਵਾਵਾਂ ਨੂੰ ਪੂਰਨ ਰੂਪ ਵਿੱਚ ਸਾਰਾ ਦਿਨ ਬੰਦ ਰਖਿੱਆ । ਸਮੂਹ ਕਰਮਚਾਰੀਆਂ ਨੇ ਸਿਵਿਲ ਸਰਜਨ ਦਫ਼ਤਰ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਕੇਂਦਰ ਦੇ ਖਿਲਾਫ ਜੋਰਦਾਰ ਨਾਰੇ ਬਾਜੀ ਕੀਤੀ । ਇਸ ਮੋਕੇ ਸੰਬੋਧਨ ਕਰਦਿਆ ਐਨ. ਆਰ. ਐਚ. ਐਮ. ਇੰਪਲਾਈ ਯੂਨੀਅਨ ਹੁਸ਼ਿਆਰਪੁਰ ਦੇ ਸਮੂਹ ਕਰਮਚਾਰੀਆਂ ਨੇ ਕਿਹਾ ਕਿ ਇਸ ਦੇਸ਼ ਵਿਆਪੀ ਹੜਤਾਲ ਤੇ ਜਾਣ ਨਾਲ ਟੀਕਾਕਰਣ ਅਤੇ ਹੋਰ ਸਾਥੀ ਆਸਿਹਤ ਸੰਬੰਧੀ ਸੇਵਾਵਾਂ ਪੂਰਾ ਦਿਨ ਬੰਦ ਰਹੀਆਂ ਹਨ ।

Advertisements

ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭੱਗ ਦੇ ਕਰੀਬ ਕਰਮਚਾਰੀ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਨਗੁਣੀਆਂ ਤਨਖਾਹਾ ਤੇ ਕੰਮ ਕਰ ਰਹੇ ਹਨ । ਜਿਸ ਕਾਰਨ ਪਰਿਵਾਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਸ਼ੁਰੂ ਹੋਏ ਨੂੰ 10 ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ, ਪਰ ਅੱਜ ਤੱਕ ਕੋਈ ਵੀ ਸਰਕਾਰ ਸਪੱਸ਼ਟ ਨਹੀ ਕਰ ਸਕੀ ਕਿ ਅਸੀਂ ਕੇਂਦਰ ਦੇ ਮੁਲਾਜਮ ਹਾਂ ਕਿ ਰਾਜ ਸਰਕਾਰ ਦੇ ਜਦੋਂ ਵੀ ਆਪਣੇ ਹੱਕਾ ਲਈ ਗੱਲ ਕੀਤੀ ਜਾਂਦੀ ਹੈ ਤਾਂ ਰਾਜ ਸਰਕਾਰ ਸਾਨੂੰ ਕੇਂਦਰੀ ਸਕੀਮਾਂ ਅਧੀਨ ਦੱਸਦੇ ਹੋਏ ਕੇਂਦਰ ਸਰਕਾਰ ਦੇ ਮੁਲਾਜਮ ਕਹਿੰਦੀ ਹੈ। ਜੇਕਰ ਕੇਂਦਰ ਸਰਕਾਰ ਕੋਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਾਨੂੰ ਰਾਜ ਸਰਕਾਰ ਦੇ ਦੱਸਦੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਜਾਂ ਪੇਅ ਸਕੇਲ ਦੇਣ ਲਈ ਕੋਈ ਠੋਸ ਨੀਤੀ ਨਹੀ ਬਣਾਈ ਗਈ। ਜਦੋਂ ਗੁਆਂਢੀ ਰਾਜ ਹਰਿਆਣਾ ਵਿੱਚ ਜਨਵਰੀ ਤੋ ਨੋਸਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਸਾਰੇ ਕਰਮਚਾਰੀਆਂ ਨੂੰ ਬਰਾਬਰ ਤਨਾਖਵਾਹ ਦੇ ਕੇ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ। ਇਸੀ ਤਰਜ ਤੇ ਪੰਜਾਬ ਵਣਿਜ ਰਾਸ਼ਟਰੀ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਹਰਆਿਣਾ  ਰਾਜ ਦੀ ਤਰਾਂ ਪੂਰੇ ਸਕੇਲ ਅਤੇ ਭੱਤੇ ਦਿੱਤੇ ਜਾਣ, ਹੈਡ ਅਧੀਨ ਕੰਮ ਕਰਦਿਆਂ ਕਰਮਚਾਰਣਾ  ਨੂੰ ਲਾਇਲਟੀ ਬੋਨਸ ਤੁਰੰਤ ਦਿੱਤਾ ਜਾਵੇ। ਅਤੇ ਈ.ਪੀ. ਐਫ ਕੱਟਿਆ ਜਾਵੇ । ਪੰਜਾਬ ਸਰਕਾਰ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ।

ਇਕ ਪਾਸੇ ਤੇ ਖਜਾਨੇ ਖਾਲੀ ਹੋਣ ਦਾ ਰੋਲਾ ਪਾ ਰਹੀ ਹੈ ਅਤੇ ਦੂਜੇ ਪਾਸੇ ਮੰਤਰੀਆਂ ਨੂੰ ਕਰੋੜਾਂ  ਰੁਪਏ ਦੀਆਂ ਲਗਜਰੀ ਕਾਰਾਂ ਖਰੀਦ ਰਹੀਆਂ ਹਨ। ਇਸ ਮੌਕੇ ਰੇਖਾ ਰਾਣੀ, ਗੁਰਵਿੰਦਰ ਕੌਰ, ਨਾਸ਼ਾ ਰਾਣੀ, ਤਜਿੰਦਰ ਸਿੰਘ, ਤਰਵਿੰਦਰ ਕੁਮਾਰ, ਮੁੰਹਮਦ ਆਸਿਫ਼, ਅਜੇ ਕੁਮਰਾ, ਮੀਨੂ ਬਾਲਾ, ਪੂਜਾ ਗੋਤਮ, ਡਾ. ਸਲ਼ੇਸ਼ ਕੁਮਾਰ, ਡਾ. ਵਰੁਣ ਧਾਲੀਵਾਲ, ਅਨੀਤਾ ਕੁਮਾਰੀ, ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here