ਬਸਪਾ ਵਫ਼ਦ ਨਾਲ ਦੁਰਵਿਵਹਾਰ ਕਰਨ ਵਾਲੇ ਐਸ.ਡੀ.ਐਮ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼) । ਐਸ.ਡੀ.ਐਮ ਹੁਸ਼ਿਆਰਪੁਰ ਵੱਲੋਂ ਬਸਪਾ ਵਫ਼ਦ ਨਾਲ ਕੀਤੇ ਦੁਰਵਿਵਹਾਰ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਈਸ਼ਾ ਕਾਲਿਆ ਹੁਸ਼ਿਆਰਪੁਰ ਨੂੰ ਮਿਤੀ 29 ਅਕਤੂਬਰ ਨੂੰ ਮਿਲੇ ਵਫ਼ਦ ਵਿੱਚ  ਉਂਕਾਰ  ਸਿੰਘ ਝੱਮਟ, ਦਲਜੀਤ ਰਾਏ, ਮਹਿੰਦਰ ਸਿੰਘ ਇੰਜੀ., ਮਨਿੰਦਰ ਸਿੰਘ ਸਾਰੇ ਲੋਕ ਸਭਾ ਇੰਚਾਰਜ ਤੇ ਸੁਖਦੇਵ ਸਿੰਘ ਬਿੱਟਾ, ਨਛੱਤਰ ਸਿੰਘ ਜ਼ਿਲਾ ਇੰਚਾਰਜ ਹੁਸ਼ਿਆਰਪੁਰ, ਅਮਰਜੀਤ ਭੱਟੀ ਪ੍ਰਧਾਨ ਯੂਥ ਵਿੰਗ ਸਿਟੀ, ਗਿਆਨ ਚੰਦ ਨਾਰਾ ਸ਼ਾਮਲ ਹੋਏ।

Advertisements

ਵਫ਼ਦ ਬਸਪਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਲੋਂ ਮੰਗ ਕੀਤੀ ਕਿ ਬਸਪਾ ਵਫ਼ਦ ਨਾਲ ਦੁਰਵਿਵਹਾਰ ਕਰਨ ਵਾਲੇ ਐਸ.ਡੀ.ਐਮ ਹੁਸ਼ਿਆਰਪੁਰ ਅਮਨਪ੍ਰੀਤ ਸੰਧੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸ.ਡੀ.ਐਮ ਲੋਕਾਂ ਨਾਲ ਵੀ ਬਹੁਤ ਮਾੜਾ ਵਿਵਹਾਰ ਕਰਦੀ ਹੈ ਅਤੇ ਡਿਪਟੀ ਕਮਿਸ਼ਨਰ ਵੱਲੋਂ ਵੀ ਐਸ.ਡੀ.ਐਮ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਦਾ ਭਰੋਸਾ ਨਹੀਂ ਦਿੱਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਵਜ਼ੀਫ਼ਾ ਤੇ ਦਾਖਲਾ ਫ਼ੀਸ ਦਿੱਤੀ ਜਾਵੇ। ਸਰਕਾਰ ਵੱਲੋਂ ਕਾਲਜਾਂ ਨੂੰ ਗਰਾਂਟ ਜਾਰੀ ਨਾ ਕਰਨ ਕਰਕੇ ਪ੍ਰਾਈਵੇਟ ਕਾਲਜ ਦਾਖਲਾ ਦੇਣ ਤੋਂ ਇਨਕਾਰੀ ਕਰਦੇ ਹਨ।

ਜਿਸ ਨਾਲ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ। ਹੁਸ਼ਿਆਰਪੁਰ ਵਿੱਚ ਚੌਂਕਾਂ, ਪਾਰਕਾਂ, ਸੜਕਾਂ ਤੇ ਭੂਮੀ ਮਾਫ਼ੀਆ ਨੇ ਕਬਜਾ ਕੀਤਾ ਹੋਇਆ ਹੈ। ਜਿਸ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨਾਕਾਮ ਰਿਹਾ ਹੈ ਜ਼ਿਲੇ ਅੰਦਰ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ । ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਐਸ.ਡੀ.ਐਮ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਜਾਂ ਹੋਰ ਮਸਲੇ ਹੱਲ ਨਾ ਕੀਤੇ ਤਾ 5 ਨਵੰਬਰ ਦਿਨ ਸੋਮਵਾਰ ਨੂੰ ਡੀ.ਸੀ. ਦਫ਼ਤਰ ਦਾ ਘੇਰਾਉ ਕੀਤਾ ਜਾਵੇਗਾ। 

LEAVE A REPLY

Please enter your comment!
Please enter your name here