‘ਜਿਉਂਦੇ ਜੀਅ ਖੂਨ ਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ’

20150825_113348

ਹੁਸ਼ਿਆਰਪੁਰ 25 ਅਗਸਤ- ‘ਜਿਉਂਦੇ ਜੀਅ ਖੂਨ ਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ’ ਵਿਸ਼ੇ ਤੇ ਨੇਤਰਦਾਨ ਪੰਦਰਵਾੜੇ ਨਾਲ ਸਬੰਧਿਤ ਇੱਕ ਵਰਕਸ਼ਾਪ ਦਾ ਆਯੋਜਨ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਪੀ.ਐਚ.ਸੀ. ਚੱਕੋਵਾਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਸ਼੍ਰੀ ਸ਼ਾਮ ਸੁੰਦਰ ਅਪਥੈਲਮਿਕ ਅਫ਼ਸਰ, ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ., ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਸ਼੍ਰੀਮਤੀ ਸੁਰਿੰਦਰ ਕੌਰ ਐਲ.ਐਚ.ਵੀ., ਸ਼੍ਰੀ ਅਜੇ ਕੁਮਾਰ ਤੋਂ ਇਲਾਵਾ ਬਲਾਕ ਦੀਆਂ ਸਮੂਹ ਐਲ.ਐਚ.ਵੀਜ਼., ਏ.ਐਨ.ਐਮਜ਼, ਆਸ਼ਾ ਵਰਕਰਾਂ ਅਤੇ ਸਮੂਹ ਆਸ਼ਾ ਫੈਸੀਲੀਟੇਟਰ ਸ਼ਾਮਿਲ ਹੋਈਆਂ। ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਡਾ. ਸਰਦੂਲ ਸਿੰਘ ਨੇ ਨੇਤਰਦਾਨ ਕਰਨ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਦੱਸ ਸਾਲ ਤੋਂ ਉਪਰ ਕਿਸੇ ਵੀ ਉਮਰ ਦਾ ਵਿਅਕਤੀ ਜਿਸ ਦੀਆਂ ਅੱਖ ਦੀਆਂ ਪੁਤਲੀਆਂ ਸਾਫ਼ ਹੋਣ ਮਿਰਤੂ ਉਪਰੰਤ ਨੇਤਰਦਾਨ ਕਰ ਸਕਦਾ ਹੈ। ਕਮਜ਼ੋਰ ਨਜ਼ਰ, ਐਨਕ ਵਾਲੇ, ਮੋਤੀਏ ਜਾਂ ਉਪਰੇਸ਼ਨ ਵਾਲੇ ਵਿਅਕਤੀ ਵੀ, ਫਿਰ ਭਾਵੇ ਉਹ ਕਿਸੇ ਵੀ ਬੱਲਡ ਗਰੁੱਪ, ਕਿਸ ਵੀ ਧਰਮ, ਜਾਤੀ, ਲਿੰਗ, ਫਿਰਕੇ, ਕੌਮ ਜਾਂ ਇਲਾਕੇ ਆਦਿ ਦਾ ਹੀ Îਕਿਉਂ ਨਾ ਹੋਵੇ, ਨੇਤਰਦਾਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਸਿਰਫ਼ ਕਿਸੇ ਵਿਸ਼ੇਸ਼ ਨਾਮੁਰਾਦ ਬਿਮਾਰੀਆਂ ਜਿਵੇ ਏਡਜ਼, ਕੈਂਸਰ, ਪੀਲੀਆ, ਹਲਕਾਅ, ਦਿਮਾਗੀ ਬੁਖਾਰ ਜਾਂ ਸੈਪਟੀਪੀਸੀਆ ਆਦਿ ਕਾਰਣ ਹੋਈ ਮੌਤ ਵਾਲੇ ਵਿਅਕਤੀ ਦੇ ਨੇਤਰ ਨਹੀਂ ਲਏ ਜਾਂਦੇ ਹਨ। ਡਾ. ਮਹਿੰਦਰਾ ਨੇ ਕਿਹਾ ਕਿ ਨੇਤਰਦਾਨ ਕਰਨ ਸਬੰਧੀ ਵਧੇਰੇ ਜਾਣਕਾਰੀ ਲਈ ਨੇਤਰਦਾਨ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਵਰਕਸ਼ਾਪ ਨੂੰ ਸੰਬੋਧਨ ਕਰਦੇ ਡਾ. ਸਰਦੂਲ ਸਿੰਘ ਨੇ ਕਿਹਾ ਕਿ ਜਿਊਂਦੇ ਜੀਅ ਖੂਨਦਾਨ ਅਤੇ ਮਰਣ ਉਪਰੰਤ ਅੱਖਾਂ ਦਾਨ ਕਰਨ ਦਾ ਸਾਨੂੰ ਸਾਰਿਆਂ ਨੂੰ ਸਕੰਲਪ ਲੈਣਾ ਚਾਹੀਦਾ ਹੈ। ਇੱਕ ਨੇਤਰਦਾਨੀ ਦੋ ਨੇਤਰਹੀਣਾਂ ਦਾ ਜੀਵਨ ਰੌਸ਼ਨ ਕਰ ਜਾਂਦਾ ਹੈ। ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਅੰਕੜਿਆਂ ਮੁਤਾਬਿਕ ਭਾਰਤ ਵਿੱਚ 1.5 ਕਰੋੜ ਤੋਂ ਜਿਆਦਾ ਲੋਕ ਅੰਨੇਪਣ ਦੇ ਸ਼ਿਕਾਰ ਹਨ। ਜਿਨ੍ਹਾਂ ਦੇ ਲਈ ਲਗਭਗ 2.5 ਲੱਖ ਨੇਤਰਦਾਤਾਵਾਂ ਦੀ ਜਰੂਰਤ ਹੈ, ਪਰ ਹਰ ਸਾਲ 40 ਤੋਂ 45 ਹਜ਼ਾਰ ਕੋਰਨੀਆ ਹੀ ਇੱਕਠਾ ਹੋ ਰਹੀਆਂ ਹਨ। ਉਹਨਾਂ ਕਿਹਾ ਕਿ 25 ਅਗਸਤ ਤੋਂ 8 ਸੰਤਬਰ 2015 ਤੱਕ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕਰਕੇ ਮਰਨ ਉਪਰੰਤ ਨੇਤਰਦਾਨ ਕਰਨ ਤੇ ਇਸਨੂੰ ਆਪਣੀ ਪਰਿਵਾਰਕ ਪਰੰਪਰਾ ਬਣਾਉਣ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾਵੇ। ਡਾ. ਸਰਦੂਲ ਸਿੰਘ ਨੇ ਕਿਹਾ ਨੇਤਰਦਾਨ ਇੱਕ ਅਜਿਹਾ ਦਾਨ ਹੈ ਜੋ ਕਿ ਕੋਮੀ ਏਕਤਾ ਦਾ ਸਰਵੋਤਮ ਰਸਤਾ ਹੈ। ਪੰਜਾਬੀ ਨੇਤਰਦਾਤਾ ਦੀਆਂ ਅੱਖਾਂ ਜਦੋਂ ਜਮੂ ਕਸ਼ਮੀਰ ਅਤੇ ਬਿਹਾਰ ਵਿੱਚ ਰਹਿਣ ਵਾਲੇ ਕੋਰਨੀਆਂ ਬਲਾਈਂਡ ਦੇ ਲਗਦੀਆਂ ਹਨ ਤਾਂ ਕੌਮੀ ਏਕਤਾ ਹੋਰ ਮਜਬੂਤ ਹੁੰਦੀ ਹੈ। ਆਸ਼ਾ ਵਰਕਰਾਂ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਉਹ ਕੜੀ ਹਨ ਜਿਨ੍ਹਾ ਦੇ ਸਹਿਯੋਗ ਨਾਲ ਸਿਹਤ ਸੇਵਾਵਾਂ ਘਰ ਘਰ ਪਹੁੰਚਾਈਆਂ ਜਾਂਦੀਆ ਹਨ। ਇਸੇ ਤਰਾਂ ਉਹ ਨੇਤਰਦਾਨ ਦਾ ਸੁਨੇਹਾ ਵੀ ਘਰ ਘਰ ਪਹੁੰਚਾ ਸਕਦੀਆਂ ਹਨ। ਉਹਨਾਂ ਅਪੀਲ ਕੀਤੀ ਕਿ ਉਹ ਖੁਦ ਵੀ ਨੇਤਰਦਾਨ ਕਰਨ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨ।

Advertisements

LEAVE A REPLY

Please enter your comment!
Please enter your name here