ਛੇਵੀਂ ਤੇ ਨੌਵੀਂ ਦੇ ਦਾਖਿਲੇ ਲਈ 30 ਨਵੰਬਰ ਤੱਕ ਭਰੇ ਜਾ ਸਕਦੇ ਹਨ ਫਾਰਮ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)ਰਿਪੋਰਟ: ਮੁਕਤਾ ਵਾਲਿਆ। ਜਵਾਹਰ ਨਵੋਦਿਆ ਵਿਦਿਆਲਿਆ ਦੇ ਸਾਲ 2019-20 ਦੀਆਂ ਛੇਵੀਂ ਅਤੇ ਨੌਵੀਂ ਕਲਾਸ (ਲੇਟਰਲ ਐਂਟਰੀ) ਲਈ ਦਾਖਲਾ ਫਾਰਮ ਮੁਫ਼ਤ ਆਨਲਾਈਨ ਭਰੇ ਜਾ ਰਹੇ ਹਨ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਕਲਾਸਾਂ ਲਈ ਫਾਰਮ 30 ਨਵੰਬਰ ਤੱਕ ਭਰੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਯੋਗਤਾਵਾਂ ਅਤੇ ਹੋਰ ਸ਼ਰਤਾਂ ਲਈ ਵੈਬਸਾਈਟ www.nvsadmissionclasssix.in, www.jnvhoshiarpur.in ‘ਤੇ ਲਾਗ ਆਨ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਲਿਆ ਦੇ ਸਹਾਇਤਾ ਕੇਂਦਰ ਦੇ 01882-289393 ‘ਤੇ  ਸੰਪਰਕ ਵੀ ਕੀਤਾ ਜਾ ਸਕਦਾ ਹੈ। 

LEAVE A REPLY

Please enter your comment!
Please enter your name here