ਦੁਕਾਨਦਾਰਾਂ ਵਲੋਂ ਨਿਗਮ ਦੀ ਜਗਾ ਦੇ ਰੱਖੇ ਸਮਾਨ ਨੂੰ ਟੀਮ ਨੇ ਲਿਆ ਕਬਜ਼ੇ ਵਿੱਚ, ਕੱਟੇ ਚਲਾਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿਮ ਤਹਿਤ ਸੁਪਰਡੰਟ ਸਵਾਮੀ ਸਿੰਘ ਦੀ ਅਗਵਾਈ ਹੇਠ ਤਹਿਬਜਾਰੀ ਟੀਮ ਜਿਸ ਵਿੱਚ ਦਫਤਰ ਦੇ ਕਰਮਚਾਰੀ ਜਿਹਨਾਂ ਵਿੱਚ ਕੁੱਲਵਿੰਦਰ, ਦੀਪਕ, ਲੇਖਰਾਜ, ਅਰਜੁਨ, ਸੋਨੀ ਡੀ ਸ਼ਾਮਲ ਸਨ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਬੱਸ ਸਟੈਂਡ, ਕਮਾਲਪੁਰ ਚੌਂਕ, ਜਲੰਧਰ ਰੋਡ, ਸੁਤਹਿਰੀ ਰੋਡ, ਸੈਸ਼ਨ ਚੌਂਕ, ਕੋਰਟ ਰੋਡ ਰੇਲਵੇ ਰੋਡ, ਘੰਟਾ ਘਰ, ਸਬਜੀ ਮੰਡੀ ਅਤੇ ਮਾਲ ਰੋਡ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਵਲੋ ਨਗਰ ਨਿਗਮ ਦੀ ਜਗਾ ਦੇ ਰੱਖੇ ਗਏ ਸਮਾਨ ਨੂੰ ਕਬਜ਼ੇ ਵਿੱਚ ਲਿਆ। ਉਹਨਾਂ ਕਿਹਾ ਕਿ ਨਗਰ ਨਿਗਮ ਦੀ ਜਗਾ ਤੇ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ।

Advertisements

LEAVE A REPLY

Please enter your comment!
Please enter your name here