
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਇੱਕ ਠੱਗੀ ਬਾਬੇ ਨੇ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੂੰ ਸਿਰਫ਼ 10 ਮਿੰਟਾਂ ਵਿੱਚ ਠੱਗ ਲਿਆ। ਤਾਜਪੁਰ ਰੋਡ ‘ਤੇ ਸੀ.ਜੇ. ਜਵੈਲਰਜ਼ ਪਹੁੰਚ ਕੇ ਬਾਬੇ ਨੇ ਦੁਕਾਨਦਾਰ ਨਾਲ ਗੱਲਬਾਤ ਦੌਗਾਨ ਇੰਨਾ ਉਲਝਾਇਆ ਕਿ ਉਸ ਨੇ ਦੁਕਾਨ ਦੇ ਕਾਊਂਟਰ ਤੋਂ ਸੋਨੇ ਦੇ ਬਰੇਸਲੇਟ ਅਤੇ ਅੰਗੂਠੀਆਂ ਲੈ ਕੇ ਉਸ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਦੁਕਾਨ ਦਾ ਮਾਲਕ ਕਿਸੇ ਕੰਮ ਲਈ ਬਾਜ਼ਾਰ ਗਿਆ ਹੋਇਆ ਸੀ ਅਤੇ ਉਸ ਦਾ ਦੋਸਤ ਮਨੀਸ਼ ਦੁਕਾਨ ਸੰਭਾਲ ਰਿਹਾ ਸੀ। ਇਸੇ ਦੌਰਾਨ ਲਾਲ ਕੱਪੜੇ ਪਹਿਨੇ ਇੱਕ ਬਾਬਾ ਦੁਕਾਨ ਵਿੱਚ ਦਾਖਲ ਹੋਇਆ। ਉਸ ਨੇ ਮਨੀਸ਼ ਨੂੰ ਆਪਣਾ ਦਰਦ ਦੂਰ ਕਰਨ ਤੇ ਆਸ਼ੀਰਵਾਦ ਦੇਣ ਦਾ ਭਰੋਸਾ ਦਿੱਤਾ। ਬਾਬਾ ਕਰੀਬ 1 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਲੈ ਕੇ ਭੱਜ ਗਿਆ। ਮਨੀਸ਼ ਨੂੰ ਹੋਸ਼ ਆਉਣ ‘ਤੇ ਧੋਖਾਧੜੀ ਦਾ ਪਤਾ ਲੱਗਾ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੁਕਾਨਦਾਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ।












