ਬ੍ਰਗੇਡੀਅਰ ਸੁਰਜੀਤ ਦੀ ਪ੍ਰਧਾਨਗੀ ਹੇਠ ਹੋਈ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਸਲ ਦੀ ਮੀਟਿੰਗ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼) :  ਮਿਤੀ 10 ਅਪ੍ਰੈਲ 2022 ਨੂੰ ਸੀਨੀਅਰ  ਸਿਟੀਜ਼ਨ  ਵੈਲਫੇਅਰ ਕੌਂਸਲ (ਰਜਿ:) ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ  ਬ੍ਰਗੇਡੀਅਰ  ਸੁਰਜੀਤ ਸਿੰਘ ਦੀ  ਪ੍ਰਧਾਨਗੀ ਹੇਠ  ਵਸੰਤ ਵਿਹਾਰ  ਦਸ਼ਮੇਸ਼ ਪਾਰਕ ਡੀ ਸੀ ਰੋਡ ,ਹੁਸ਼ਿਆਰਪੁਰ  ਵਿਖੇ ਹੋਈ  । ਮੀਟਿੰਗ  ਸ਼ੁਰੂ ਹੋਣ ਤੇ ਵਿਜੇ ਕੁਮਾਰ  ਫੀਲਡ ਰਿਸਪੌਂਸ ਅਫਸਰ , ਜ਼ਿਲਾ ਹੁਸ਼ਿਆਰਪੁਰ ਅਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ  ਵਲੋਂ ਸੀਨੀਅਰ ਸਿਟੀਜ਼ਨਾਂ ਨੂੰ ਐਲਡਰ ਹੈਲਪਲਾਈਨ  14567 ਬਾਰੇ ਜਾਣਕਾਰੀ ਦਿੰਦਿਆ  ਦੱਸਿਆ  ਕਿ ਅਗਰ ਕਿਸੇ ਬਜ਼ੁਰਗ  ਜਾਂ ਸੀਨੀਅਰ ਸਿਟੀਜ਼ਨ  ਨੂੰ ਉਸ ਦੇ ਬੱਚੇ ਜਾਇਦਾਦ ਲਈ  ਜਾਂ ਕਿਸੀ ਹੋਰ ਕਾਰਨ ਤੰਗ ਪ੍ਰੇਸ਼ਾਨ ਜਾਂ ਉਹਨਾਂ ਦੀ ਦੇਖਭਾਲ ਤੋਂ ਇਨਕਾਰ ਕਰਦੇ ਹਨ ਤਾ ਤੁਰੰਤ ਐਲਡਰ ਹੈਲਪਲਾਈਨ  14567 ਤੇ ਕਾਲ ਕਰੋ ,ਆਪ ਜੀ ਦੀ ਫੌਰੀ ਤੌਰ ਤੇ ਮਦਦ ਕੀਤੀ ਜਾਵੇਗੀ । ਵਿਜੇ ਕੁਮਾਰ ਨੇ ਇਹ ਵੀ ਜਾਣਕਾਰੀ ਦਿੱਤੀ  ਕਿ ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ  ਮਹਿਕਮੇ ਵਲੋਂ ਵੀ ਮਦਦ ਕੀਤੀ ਜਾਂਦੀ ਹੈ । 

Advertisements

ਇਸ ਤੋਂ ਉਪਰੰਤ ਪ੍ਰਧਾਨ  ਬ੍ਰਗੇਡੀਅਰ  ਸੁਰਜੀਤ ਸਿੰਘ  ਨੇ ਕੇਂਦਰ ਸਰਕਾਰ  ਦੀ ਨਿਖੇਧੀ ਕਰਦਿਆ  ਕਿਹਾ ਕਿ ਰੇਲ ਦੇ ਕਿਰਾਏ  ਵਿਚ  ਸੀਨੀਅਰ ਸਿਟੀਜ਼ਨ ਨੂੰ ਪਹਿਲਾਂ 50% ਕਿਰਾਏ ਦੀ ਛੋਟ ਦਿੱਤੀ ਜਾਂਦੀ ਸੀ ਪਰ ਹੁਣ ਕਰੋਨਾ ਤੋਂ ਬਾਅਦ ਇਹ ਛੋਟ ਵੀ ਰੇਲਵੇ ਦੇ ਮਹਿਕਮੇ ਨੇ ਬੰਦ ਕਰ ਦਿੱਤੀ ਹੈ  ਪ੍ਰਧਾਨ  ਬ੍ਰਗੇਡੀਅਰ  ਸਾਹਿਬ ਨੇ ਸੀਨੀਅਰ  ਸਿਟੀਜ਼ਨ  ਨੂੰ ਇਹ ਵੀ ਜਾਣਕਾਰੀ ਦਿੰਦਿਆ  ਦੱਸਿਆ  ਕਿ ਆਪਣੇ ਵਿਆਹ ਦੀ ਗੋਲਡਨ ਜੁਬਲੀ  ਤੇ ਇਕ ਗਰੀਬ ਤੇ ਬੇਰੁਜ਼ਗਾਰ ਵਿਅਕਤੀ ਨੂੰ ਈ- ਰਿਕਸ਼ਾ ਲੈ ਕੇ ਦਿੱਤੀ  ਤਾਂ ਕਿ ਵਿਆਹ  ਦੀ ਗੋਲਡਨ ਜ਼ੁਬਲੀ ਤੇ ਫਜ਼ੂਲ ਖਰਚੀ ਕਰਨ ਦੀ ਵਜਾਏ  ਕਿਸੇ ਗਰੀਬ  ਦਾ ਰੁਜ਼ਗਾਰ  ਚੱਲੇ ਤੇ ਉਸ ਦੇ ਬੱਚਿਆ  ਦਾ ਢਿੱਡ  ਭਰੇ  ਅਤੇ ਬਾਕੀ ਸਾਥੀਆਂ ਨੂੰ ਵੀ ਪ੍ਰੇਰਿਆ । ਇਸ ਤੋਂ ਬਾਅਦ  ਪ੍ਰੋਫੈਸਰ  ਬਡਿਆਲ  ਨੇ ਆਮਣੇ ਸੰਬੋਧਨ ਵਿੱਚ  ਮਹਿੰਗਾਈ  ਦਾ ਮੁੱਦਾ ਉਠਾਇਆ ਕਿ ਡੀਜ਼ਲ  ,ਪੈਟਰੋਲ , ਗੈਸ ਅਤੇ ਹੋਰ ਰੋਜ਼ਮਰਾ ਵਰਤਣ ਵਾਲੀਆਂ ਚੀਜ਼ਾਂ ਦੇ ਦਾਮ ਅਸਮਾਨ ਨੂੰ  ਛੂਹਣ  ਲੱਗ ਪਏ ਹਨ ਪਰ ਸਰਕਾਰਾਂ ਆਪਣੀਆ  ਸਿਆਸੀ ਚਾਲਾਂ ਵਿੱਚ  ਮਸਤ ਹਨ।  

ਪ੍ਰੋਫੈਸਰ  ਬਡਿਆਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੈਂਕਾ ਦਾ ਵਿਆਜ਼ ਦਰ ਘੱਟਣ ਕਾਰਣ ਸੀਨੀਅਰ ਸਿਟੀਜ਼ਨਾਂ ਦੀ ਜਮਾਂ ਰਾਸ਼ੀ ਦੀ ਆਮਦਨ ਘੱਟ  ਗਈ ਹੈ ।ਕੇਂਦਰ ਸਰਕਾਰ  ਸਾਰੇ ਅਦਾਰਿਆਂ ਨੂੰ  ਨਿੱਜੀ ਹੱਥਾਂ ਵਿੱਚ  ਦੇ ਕੇ ਲੋਕਾ ਨੂੰ  ਬੇਰੁਜ਼ਗਾਰ ਕਰ ਰਹੀ ਹੈ ।  ਮੀਟਿੰਗ ਵਿੱਚ  ਕੁਲਦੀਪ ਰਾਏ ਆਹਲੂਵਾਲੀਆ ਸਾਬਕਾ ਚੀਫ ਇੰਜੀਨੀਅਰ, ਪ੍ਰੋਫੈਸਰ ਬਾਲ ਕ੍ਰਿਸ਼ਨ ਸੈਣੀ, ਮਾਸਟਰ ਤਰਸੇਮ ਸਿੰਘ, ਡਾ: ਜਸਵੀਰ ਸਿੰਘ ਪਰਮਾਰ, ਸੂਰਜ ਪ੍ਰਕਾਸ਼ ਅਨੰਦ ਜਨਰਲ ਸਕੱਤਰ, ਸਾਬਕਾ ਏਡੀਸੀ ਸੁਰਜੀਤ ਸਿੰਘ, ਵਰਿੰਦਰ ਕੁਮਾਰ, ਕਰਮਜੀਤ ਸਿੰਘ ਸੈਬ, ਗਿਆਨ ਸਿੰਘ  ਭਲੇਠੂ, ਪ੍ਰੇਮ  ਕਾਹਲੋਂ, ਹਰਬੰਸ ਸਿੰਘ ਕਮਲ ,ਕੇ ਕੇ ਕੋਹਲੀ ਮਦਨ ਲਾਲ  ਕਨਵਰ ਐਡਵੋਕੇਟ ਐਸ ਐਸ ਪਰਮਾਰ ਅਤੇ ਧੰਨਾ ਰਾਮ ਨੇ ਵੀ ਆਪਣੇ ਵਿਚਾਰ  ਪੇਸ਼  ਕੀਤੇ । ਅਗਲੀ ਮੀਟਿੰਗ ਦੀ ਜਾਨਕਾਰੀ ਬਾਅਦ ਵਿੱਚ ਦਿੱਤੀ  ਜਾਵੇਗੀ । 

LEAVE A REPLY

Please enter your comment!
Please enter your name here