ਸੁਰੱਖਿਅਤ ਮਾਤਰਵ ਦਿਵਸ ਮੌਕੇ ਕੈਂਪ ਲਗਾ ਕੇ ਸਿਹਤ ਸੰਸਥਾਂਵਾਂ ਤੇ ਗਰਭਵਤੀ ਔਰਤਾਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਸਿਹਤ ਵਿਭਾਗ ਵਲੋਂ ਕੌਮੀ ਸੁਰੱਖਿਅਤ ਮਾਤਰਵ ਦਿਵਸ ਮੌਕੇ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਤੇ ਗਰਭਵਤੀ ਔਰਤਾਂ ਲਈ ਵਿਸ਼ੇਸ਼ ਜਾਂਚ ਅਤੇ ਜਾਗਰੂਕਤਾ ਕੈਂਪ ਲਗਾ ਕੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕੌਰ  ਨੇ ਦੱਸਿਆ ਕਿ ਕੌਮੀ ਸੁਰੱਖਿਅਤ ਮਾਤਰਵ ਦਿਵਸ ਮਨਾਉਣ ਦਾ ਉਦੇਸ਼ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਗਰਭਵਤੀ ਮਾਵਾਂ ਨੂੰ ਬਹਿਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰਨਾ ਹੈ,  ਅਤੇ ਮਾਤਰੀ ਮੌਤ ਦਰ ਨੂੰ 70 ਪ੍ਰਤੀ 1000 ਜਨਮ ਤੱਕ ਲਿਆਉਣਾ ਹੈ । ਉਨ੍ਹਾਂ ਦੱਸਿਆ ਕਿ ਭਾਰਤ ਵਿੱਚ  ਹਰ ਸਾਲ 35,000 ਤੋਂ ਵੱਧ ਔਰਤਾਂ ਗਰਭ ਅਵਸਥਾ ਦੌਰਾਨ ਸਹੀ ਦੇਖਭਾਲ ਨਾ ਮਿਲਣ ਕਾਰਨ ਆਪਣੀ ਜਾਨ ਗੁਆ ਬੈਠਦੀਆਂ ਹਨ।

Advertisements

ਇਸ ਦਿਵਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਆਹੀਰ ਨੇ ਦੱਸਿਆ ਕਿ ਸਰਕਾਰ ਵਲੋਂ ਜੱਚਾ-ਬੱਚਾ ਸਾਂਭ ਸਕੀਮ ਤਹਿਤ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਅਕ੍ਰਮ ਅਧੀਨ ਗਰਭਵਤੀ ਮਹਿਲਾਵਾਂ ਲਈ ਗਰਭ-ਅਵਸਥਾ, ਜਣੇਪੇ ਦੌਰਾਨ ਸਰਕਾਰੀ ਸਿਹਤ ਸੰਸਥਾਂਵਾਂ ਵਿੱਚ ਸਾਰੀਆਂ ਸੇਵਾਵਾਂ ਮੁਫਤ ਦਿੱਤੀਆਂ ਹਨ। ਇਸ ਤੋਂ ਇਲਾਵਾ ਜਨਨੀ ਸੁਰੱਖਿਆ ਯੋਜਨਾ ਤਹਿਤ ਚੰਗੀ ਖੁਰਾਕ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।ਉਨਾਂ ਬਲਾਕ ਅਤੇ ਜ਼ਿਲ੍ਹਾ  ਪੱਧਰ ਤੇ ਕੰਮ ਕਰ ਰਹੇ  ਸਿਹਤ ਅਮਲੇ ਨੂੰ ਗਰਭਵਤੀ ਮਾਵਾਂ ਦੀਆਂ ਮੌਤਾਂ ਨੂੰ ਰੋਕਣ ਲਈ ਜਿਆਦਾ ਜੋਖਮ ਵਾਲੀਆਂ ਮਾਵਾਂ ਦੀ ਪਹਿਚਾਨ, ਟਰੈਕਿੰਗ ਅਤੇ ਫਾਲੋ-ਅੱਪ ਦੀ ਜਾਂਚ ਨੂੰ ਯਕੀਨੀ ਕਰਨ ਲਈ ਕਿਹਾ।

LEAVE A REPLY

Please enter your comment!
Please enter your name here