ਡਾ. ਧਾਮੀ ਨੇ ਸਾਂਝੀ ਰਸੋਈ ਵਿੱਚ ਮਨਾਈ ਪਿਤਾ ਦੀ ਬਰਸੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ‘ਸਾਂਝੀ ਰਸੋਈ’ ਵਿੱਚ ‘ਬੁੱਕ-ਏ-ਡੇਅ’ ਸਕੀਮ ਤਹਿਤ ਆਮ ਜਨਤਾ ਵਲੋਂ ਆਪਣੇ ਪਰਿਵਾਰਕ ਸਮਾਗਮ ਲਗਾਤਾਰ ਮਨਾਏ ਜਾ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਡਾ. ਜਸਪ੍ਰੀਤ ਸਿੰਘ ਧਾਮੀ ਵਲੋਂ ਆਪਣੇ ਸਵਰਗਵਾਸੀ ਪਿਤਾ ਸਵਰਨ ਸਿੰਘ ਦੀ ਬਰਸੀ ਮਨਾਈ ਗਈ।

Advertisements

ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਡਾ. ਜਸਪ੍ਰੀਤ ਸਿੰਘ ਧਾਮੀ ਵਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਸਾਂਝੀ ਰਸੋਈ ਨੂੰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ‘ਸਾਂਝੀ ਰਸੋਈ’ ਸਫ਼ਲਤਾਪੂਰਵਕ ਚੱਲ ਰਹੀ ਹੈ, ਜਿਸ ਵਿੱਚ ਰੋਜ਼ਾਨਾ ਕਰੀਬ 500 ਵਿਅਕਤੀਆਂ ਨੂੰ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਡਾ. ਧਾਮੀ ਨੂੰ ਸਨਮਾਨ ਚਿੰਨ ਵੀ ਸੌਂਪਿਆ ਗਿਆ।

LEAVE A REPLY

Please enter your comment!
Please enter your name here