Tuesday, October 27, 2026
Home Education 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਡਿਜਿਟਲ ਇੰਡੀਆ ਵਿਸ਼ੇ ਤੇ ਕਰਵਾਇਆ ਸੈਮੀਨਾਰ

550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਡਿਜਿਟਲ ਇੰਡੀਆ ਵਿਸ਼ੇ ਤੇ ਕਰਵਾਇਆ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੇ ਸਨਮੁਖ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸਾਲ ਭਰ ਵਿਦਿਆਰਥੀਆਂ ਦੀਆਂ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਅਧੀਨ ਡਿਜੀਟਲ ਇੰਡੀਆ ਵਿਸ਼ੇ ਤੇ ਪੰ. ਜੇ.ਆਰ. ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਸੈਮੀਨਾਰ ਕਾਲਜ ਦੇ ਪ੍ਰਿੰਸੀਪਲ ਰਚਨਾ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ।

Advertisements

ਇਸ ਵਿੱਚ ਪ੍ਰਵੀਨ ਕਮਾਰ ਫਾਨੈਨਸ਼ੀਅਲ ਲਿਟਰੇਸੀ ਕਾਉਂਸਲਰ ਵਲੋਂ ਡਿਜੀਟਲ ਇੰਡੀਆ ਵਿਸ਼ੇ ਤੇ ਵਖ ਵਖ ਪਹੁਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਵਰਗ ਲਈ ਆਧੁਨਿਕ ਯੁੱਗ ਵਿੱਚ ਡਿਜੀਟਲ ਇੰਡੀਆ ਨੂੰ ਅਪਨਾਉਣਾ ਬਹੁਤ ਹੀ ਲਾਹੇਬੰਦ ਸਿੱਧ ਹੋ ਸਕਦਾ ਹੈ ਇਸ ਸੈਮੀਨਾਰ ਵਿੱਚ ਕਾਲਜ ਦੇ 15 ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਪ੍ਰੋ. ਧਰਮ ਪਾਲ ਪ੍ਰਧਾਨ ਵਿਦਿਆਰਥੀ ਗਤੀਵਿਧੀਆਂ, ਪ੍ਰੋ. ਬਹਾਦਰ ਸਿੰਘ ਸੁਨੇਤ, ਪ੍ਰੋ. ਰਘੁਬੀਰ ਸਿੰਘ, ਜਸਵੰਤ ਕੌਰ, ਸਪਨਾ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ ।

LEAVE A REPLY

Please enter your comment!
Please enter your name here