ਕੈਬਿਨੇਟ ਮੰਤਰੀ ਅਰੋੜਾ ਨੇ ਹੈਜ਼ੇ ਦੌਰਾਨ ਮੌਤ ਦੇ ਮੂੰਹ ‘ਚ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੌਪੇ 2-2 ਲੱਖ ਦੇ ਚੈਕ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਉਹਨਾਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਚੈਕ ਸੌਂਪੇ, ਜਿਹਨਾਂ ਵਿਅਕਤੀਆਂ ਦੀ ਹੁਸ਼ਿਆਰਪੁਰ ਵਿੱਚ ਫੈਲੇ ਹੈਜ਼ੇ ਦੌਰਾਨ ਮੌਤ ਹੋ ਗਈ ਸੀ। ਇਸ ਮੌਕੇ ਸ੍ਰੀ ਅਰੋੜਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ, ਪਰ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨਾਲ ਖੜੀ ਹੈ।

Advertisements

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਅੱਜ ਸਬੰਧਤ 8 ਪਰਿਵਾਰਾਂ ਨੂੰ 16 ਲੱਖ ਰੁਪਏ ਦੇ ਚੈਕ ਸੌਂਪ ਦਿੱਤੇ ਗਏ ਹਨ।

ਇਸ ਮੌਕੇ ਐਡਵੋਕੇਟ ਰਾਕੇਸ਼ ਮਰਵਾਹਾ, ਮਨਮੋਹਨ ਸਿੰਘ ਕਪੂਰ, ਲਵਦੀਪ ਸਿੰਘ, ਸ੍ਰੀ ਦੀਪਕ ਪੁਰੀ, ਅਮਰਜੀਤ ਸ਼ਰਮਾ, ਲੱਕੀ ਵਰਮਾ ਅਤੇ ਪਰਮਜੀਤ ਪੰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜਿਹੜੇ ਪੀੜਤ ਪਰਿਵਾਰਾਂ ਨੂੰ ਅੱਜ ਚੈਕ ਸੌਂਪੇ ਗਏ ਹਨ, ਉਹਨਾਂ ਵਿੱਚ ਸੁਰੇਸ਼ ਕੁਮਾਰ (ਕਮਾਲਪੁਰ),ਅਰਬਨ ਕੁਮਾਰ (ਬਜਵਾੜਾ), ਬਿਮਲਾ ਕੁਮਾਰੀ (ਸਲਵਾੜਾ), ਰਣਜੀਤ ਸਿੰਘ (ਫਤਹਿਗੜ), ਮੋਹਿਤ ਕੁਮਾਰ (ਮਿਲਾਪ ਨਗਰ), ਅੰਜਲੀ ਚੌਧਰੀ (ਕਮਾਲਪੁਰ) ਅਤੇ ਨੀਨਾ (ਕਮਾਲਪੁਰ) ਸ਼ਾਮਲ ਹਨ।

LEAVE A REPLY

Please enter your comment!
Please enter your name here