ਨੌਜਵਾਨ ਨਸ਼ਾ ਰਹਿਤ ਤੰਦਰੁਸਤ ਸਮਾਜ ਸਿਰਜਣ ਲਈ ਦੇਣ ਢੁਕਵਾਂ ਸਹਿਯੋਗ: ਕਲੇਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਜ਼ਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਮੁਹੱਲਾ ਫਤਿਹਗੜ ਹੁਸ਼ਿਆਰਪੁਰ ਵਿਖੇ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੋਸਾਇਟੀ, ਹੁਸ਼ਿਆਰਪੁਰ ਦੀ ਮੀਟਿੰਗ ਅਨੂਪਮ ਕਲੇਰ ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ, ਜਰਨਲ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਡਾ. ਸਤਪਾਲ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਮੈਂਬਰ ਸਕੱਤਰ, ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ, ਜ਼ਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਹੁਸ਼ਿਆਰਪੁਰ, ਜਿਲਾ ਸਮਾਜਿਕ ਸੁਰੱਖਿਆ ਅਫਸਰ ਹੁਸ਼ਿਆਰਪੁਰ, ਡਿਪਟੀ ਪੁਲਿਸ ਕਪਤਾਨ ਇੰਨਵੇਸਟੀਗੇਸ਼ਨ, ਜਿਲਾ ਸਮਾਜਿਕ ਭਲਾਈ ਅਫਸਰ, ਕੌਂਸਲਰ ਚੰਦਨ ਸਬ-ਡਵੀਜਨਲ ਸਿਵਲ ਹਸਪਤਾਲ ਦਸੂਹਾ, ਮੈਨੇਜਰ ਨੀਸ਼ਾ ਰਾਣੀ ਹਾਜ਼ਰ ਸਨ। ਇਸ ਮੌਕੇ ਤੇ ਹਾਜ਼ਰ ਹੋਏ ਸੋਸਾਇਟੀ ਮੈਂਬਰਾਂ ਨਾਲ ਸੋਸਾਇਟੀ ਅਧੀਨ ਆਉਂਦੇ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ, ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ, ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਦਸੂਹਾ, ਦੇ ਸਟਾਫ ਦੀਆਂ ਤਨਖਾਹਾਂ, ਸਲਾਨਾ ਤਰੱਕੀ, ਕੇਂਦਰ ਦੇ 2019-20 ਦੇ ਬਜਟ, ਕੇਂਦਰਾਂ ਦੇ ਇੰਨਫਰਾਸਟਰਕਚਰ, ਸੁਰੱਖਿਆ ਬਾਰੇ ਅਤੇ ਹੋਰ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਅਨੂਪਮ ਕਲੇਰ ਨੇ ਨੌਜਵਾਨਾਂ ਨੂੰ ਨਸ਼ਾ ਰਹਿਤ ਤੰਦਰੁਸਤ ਸਮਾਜ ਸਿਰਜਣ ਲਈ ਵੀ ਆਪਣਾ ਸਹਿਯੋਗ ਦੇਣ ਲਈ ਕਿਹਾ।

Advertisements

 

ਇਸ ਮੌਕੇ ਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਵੀ ਵਧੀਆ ਬਣਾ ਕੇ ਨਸ਼ਾ ਰਹਿਤ ਤੰਦਰੁਸਤ ਸਮਾਜ ਸਿਰਜਣ ਲਈ ਢੁੱਕਵਾਂ ਸਹਿਯੋਗ ਅਤੇ ਸੁਝਾਵਾਂ ਸੰਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਤੇ ਮਾਨਯੋਗ ਏ.ਡੀ.ਸੀ. ਨੇ ਕਿਹਾ ਕਿ ਜ਼ਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੋਸਾਇਟੀ ਹੁਸ਼ਿਆਰਪੁਰ ਅਧੀਨ ਚਲ ਰਹੇ ਕੇਂਦਰ ਦੇ ਨਾਲ ਯੋਗ ਅਗਵਾਈ ਵਿੱਚ ਨਸ਼ਾ ਮੁਕਤ ਅਭਿਆਨ ਨੂੰ ਹੋਰ ਪ੍ਰਫੁਲਿਤ ਕਰਨ ਲਈ ਐਨ.ਜੀ.ਓਜ਼. ਅਤੇ ਸਮਾਜ ਸੇਵਕਾਂ ਦਾ ਸਹਿਯੋਗ ਜ਼ਰੂਰ ਲਿਆ ਜਾਵੇ। ਇਸ ਵਿੱਚ ਜਨਤਕ ਗਤੀਵਿਧੀਆਂ ਜਿਵੇਂ ਕਿ ਜਾਗਰੂਕਤਾ ਰੈਲੀਆਂ, ਨੁੱਕੜ ਨਾਟਕ, ਹਿਊਮਨ ਚੇਨ ਅਤੇ ਇਸ ਸਬੰਧੀ ਬੱਚਿਆਂ ਦੇ ਭਾਸ਼ਣ ਪ੍ਰਤੀਯੋਗਤਾਵਾਂ, ਪੋਸਟ-ਮੈਕਿੰਗ ਅਤੇ ਹੋਰ ਮੁਕਾਬਲੇ ਕਰਵਾਏ ਜਾਣ। ਉਹਨਾਂ ਨੇ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਹਰ ਘਰ, ਹਰ ਮੁਹੱਲੇ, ਹਰ ਗਲੀ, ਹਰ ਪਿੰਡ, ਕਸਬੇ, ਸ਼ਹਿਰ ਤੱਕ ਪਹੁੰਚਾਏ ਜਾਣ। ਉਹਨਾਂ ਨੇ ਸਕੂਲਾਂ ਕਾਲਜ਼ਾ ਦੇ ਵਿੱਚ ਬਡੀਜ਼ ਅਤੇ ਜਨਤਕ ਵਿੱਚ ਡੈਪੋ ਬਣਾ ਕੇ ਉਹਨਾਂ ਦਾ ਵੀ ਸਹਿਯੋਗ ਲੈਣ ਲਈ ਕਿਹਾ। ਇਸ ਤੋਂ ਉਪਰੰਤ ਜਿਲਾ ਸਮਾਜਿਕ ਸੁਰੱਖਿਆ ਅਫ਼ਸਰ ਹੁਸ਼ਿਆਰਪੁਰ, ਡਿਪਟੀ ਪੁਲਿਸ ਕਪਤਾਨ ਇੰਨਵੇਸਟੀਗੇਸ਼ਨ, ਜਿਲਾ ਸਮਾਜਿਕ ਭਲਾਈ ਅਫਸਰ ਨੇ ਸਰਕਾਰੀ ਪੁਨਰਵਾਸ ਕੇਂਦਰ ਮੁਹੱਲਾ ਫਤਿਹਗੜ ਵਿੱਚ ਦਾਖਲ ਮਰੀਜਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਕਈ ਮੋਟੀਵੈਸ਼ਨਲ ਗਲਾਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਉਪਰੰਤ ਡਿਪਟੀ ਪੁਲਿਸ ਕਪਤਾਨ ਇੰਨਵੇਸਟੀਗੇਸ਼ਨ ਨੇ ਮਰੀਜਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਮੈਨੇਜ਼ਰ ਨਿਸ਼ਾ ਰਾਣੀ ਕਾਊਂਸਲਰ ਸੰਦੀਪ ਕੁਮਾਰੀ, ਕਾਊਂਸਲਰ ਹਰਦੀਪ ਕੌਰ, ਪ੍ਰਸ਼ਾਂਤ ਆਦਿਆ, ਹਰਦੀਪ ਕੌਰ ਸਟਾਫ ਨਰਸਿੰਗ, ਜਸਵੀਰ ਗਿੱਲ, ਸਰੀਤਾ, ਰੰਜੀਵ ਕੁਮਾਰੀ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here