ਜਾਗੋ ਵੈਲਫੇਅਰ ਸੁਸਾਇਟੀ ਨੇ ਮਾਹਿਲਪੁਰ ਵਿਖੇ ਲਗਾਇਆ 6ਵਾਂ ਖੂਨ ਦਾਨ ਕੈਂਪ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਆਦਰਸ਼ ਸੀਨੀਅਰ ਸੈਕੇਂਡਰੀ ਸਕੂਲ ਮਾਹਿਲਪੁਰ ਵਿਖੇ ਜਾਗੋ ਵੈਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ 6ਵਾਂ ਖੂਨ ਦਾਨ ਕੈਂਪ ਸੁਸਾਇਟੀ ਪ੍ਰਧਾਨ ਪ੍ਰਿੰ. ਸਰਬਜੀਤ ਸਿੰਘ ਦੀ ਅਗਵਾਈ ‘ਚ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਲੋਂ ਕੀਤਾ ਗਿਆ।

Advertisements

ਇਸ ਮੌਕੇ ਡਾ. ਜਸਵੰਤ ਸਿੰਘ ਥਿੰਦ, ਡਾ. ਆਰ.ਆਰ ਭਾਟੀਆ, ਡਾ. ਰਣਜੀਤ ਸਿੰਘ, ਡਾ. ਪਰਮਿੰਦਰ ਸਿੰਘ, ਪ੍ਰੋ. ਅਜੀਤ ਲੰਗੇਰੀ, ਪ੍ਰਿੰਸੀਪਲ ਸਰਵਣ ਰਾਮ ਭਾਟੀਆ, ਰੀਟਾ ਰਾਣੀ, ਜੀਵਨ ਚੰਦੇਲੀ, ਰਣਜੀਤ ਸਿੰਘ, ਲੱਕੀ ਸਾਹਨੀ, ਕਰਨੈਲ ਸਿੰਘ, ਗਿਰੀਸ਼ ਪੱਬੀ, ਰਾਜੂ ਬੰਗਾ, ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸੀ, ਰਜਿੰਦਰ ਸਿੰਘ, ਪਰਮਿੰਦਰ ਸਿੰਘ ਖੇੜਾ, ਕੁਸ਼ ਕੁਮਾਰ, ਰਣਜੀਤ ਭਾਟੀਆ, ਡਾ. ਕਰਮਜੀਤ ਤੂਰ, ਮਾਸਟਰ ਸਤਪਾਲ, ਇੰਜ. ਅਮਨਦੀਪ ਬਾੜੀਆ, ਪਰਦੀਪ ਸਿੱਧੂ, ਅਸ਼ੋਕ ਕੁਮਾਰ, ਹਰਵਿੰਦਰ ਲੱਕੀ, ਅਵਤਾਰ ਮਾਹਿਲਪੁਰ ਸਮੇਤ ਸੁਸਾਇਟੀ ਮੈਂਬਰ ਤੇ ਖੂਨਦਾਨ ਕਰਨ ਵਾਲੇ ਹਾਜਰ ਸਨ। ਇਸ ਮੌਕੇ ਪ੍ਰਿੰ. ਸਰਬਜੀਤ ਸਿੰਘ ਅਤੇ ਸਕੱਤਰ ਰਾਮ ਕਿਸ਼ਨ ਭਾਟੀਆ, ਜੀਵਨ ਚੰਦੇਲੀ ਨੇ ਦੱਸਿਆ ਕਿ ਇਹ ਖੂਨ ਦਾਨ ਕੈਂਪ ਭਾਈ ਘਨਈਆ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਤੇ ਇਸ ਮੌਕੇ 50 ਦੇ ਕਰੀਬ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ।

LEAVE A REPLY

Please enter your comment!
Please enter your name here