ਇੰਜੀਨੀਅਰ ਕੁਲਵੰਤ ਨੇ ਪਿਤਾ ਦੀ ਯਾਦ ਵਿੱਚ ‘ਸਾਂਝੀ ਰਸੋਈ’ ਚ ਪਾਇਆ ਯੋਗਦਾਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਜਿਲਾ ਰੈਡ ਕਰਾਸ ਸੋਸਾਇਟੀ ਵਲੋਂ ਹੁਸ਼ਿਆਰਪੁਰ ਵਿੱਚ ਚਲਾਈ ਜਾ ਰਹੀ ਸਾਂਝੀ ਰਸੋਈ ਵਿੱਚ ਸੀਨੀਅਰ ਇੰਜੀਨੀਅਰ ਕੁਲਵੰਤ ਸਿੰਘ ਵਾਸੀ ਟੈਗੋਰ ਨਗਰ ਨੇ ਆਪਣੇ ਪਿਤਾ ਸਵਰਗਵਾਸੀ ਰੇਸ਼ਮ ਸਿੰਘ ਦੀ ਯਾਦ ਵਿੱਚ 11 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਹੈ। ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਚੱਲ ਰਹੇ ਇਸ ਪ੍ਰੋਜੈਕਟ ‘ਤੇ ਲੋਕਾਂ ਨੇ ਆਪਣਾ ਵਿਸ਼ਵਾਸ਼ ਜਤਾਇਆ ਹੈ, ਜਿਸ ਤਹਿਤ ‘ਸਾਂਝੀ ਰਸੋਈ’ ਪ੍ਰੋਜੈਕਟ ਲਗਾਤਾਰ ਜਾਰੀ ਹੈ।

Advertisements

ਉਹਨਾਂ ਦੱਸਿਆ ਕਿ ਇਸ ਮੌਕੇ ਕੁਲਵੰਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ‘ਸਾਂਝੀ ਰਸੋਈ’ ਵਿੱਚ 443 ਲੋਕਾਂ ਨਾਲ ਦੁਪਹਿਰ ਦਾ ਭੋਜਨ ਕੀਤਾ।  ਸਕੱਤਰ ਜਿਲਾ ਰੈਡ ਕਰਾਸ ਸੋਸਾਇਟੀ ਨੇ ਕਿਹਾ ਕਿ ‘ਬੁੱਕ-ਏ-ਡੇਅ’ ਯੋਜਨਾ ਤਹਿਤ ਸ਼ਹਿਰ, ਪਿੰਡ ਦੇ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਨਮ ਦਿਨ, ਵਿਆਹ ਦੀ ਵਰੇਗੰਢ ਅਤੇ ਯਾਦਗਾਰ ਦਿਨ ਮਨਾਉਣ ਲਈ ਯੋਗਦਾਨ ਪਾਇਆ ਜਾ ਰਿਹਾ ਹੈ।

ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਯਾਦਗਾਰ ਦਿਨਾਂ ਨੂੰ ‘ਸਾਂਝੀ ਰਸੋਈ’ ਦੇ ਨਾਲ ਸਾਂਝਾ ਕਰਨ। ਇਸ ਮੌਕੇ ਜ਼ਿਲਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਮੈਂਬਰਾਂ ਨੇ ਦਾਨੀ ਸੱਜਣ ਕੁਲਵੰਤ ਸਿੰਘ ਨੂੰ ਇਕ ਸਨਮਾਨ ਚਿੰਨ ਵੀ ਭੇਂਟ ਕੀਤਾ।

LEAVE A REPLY

Please enter your comment!
Please enter your name here