ਮੁੱਹਲਾ ਸੁਭਾਸ਼ ਨਗਰ ਵਿੱਚ ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮ ਦੀ ਮੇਅਰ ਸ਼ਿਵ ਸੂਦ ਨੇ ਕੀਤੀ ਅਚਨਚੇਤ ਚੈਕਿੰਗ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਵਾਰਡ ਨੰ: 25 ਦੇ ਮੁੱਹਲਾ ਸੁਭਾਸ਼ ਨਗਰ ਦੀਆਂ ਗਲੀਆਂ ਵਿੱਚ ਟਾਈਲਾਂ ਲਗਾਉਣ ਦੇ ਚੱਲ ਰਹੇ ਕੰਮ ਦੀ ਮੇਅਰ ਸ਼ਿਵ ਸੂੱਦ ਨੇ ਅਚਨਚੇਤ ਚੈਕਿੰਗ ਕੀਤੀ। ਕੌਂਸਲਰ ਰੂਪ ਲਾਲ ਥਾਪਰ, ਸੁਰੇਸ਼ ਭਾਟੀਆ ਬਿੱਟੂ, ਰਮੇਸ਼ ਕੁਮਾਰ ਠਾਕੁਰ ਅਤੇ ਸੰਤੋਖ ਸਿੰਘ ਔਜਲਾ ਵੀ ਇਸ ਮੌਕੇ ਤੇ ੳਹਨਾਂ ਦੇ ਨਾਲ ਸਨ।

Advertisements

ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਕੌਂਸਲਰਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।  ਉਹਨਾਂ ਦੱਸਿਆ ਕਿ ਮੁਹੱਲਾ ਸੁਭਾਸ਼ ਨਗਰ ਦੇ ਨਿਵਾਸੀਆਂ ਦੀ ਮੰਗ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਤੇ 10.50 ਲੱਖ ਰੁਪਏ ਖਰਚ ਆਉਣਗੇ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਵਿੱਚ ਉੱਚ ਕਵਾਲਟੀ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ ਅਤੇ ਇਸ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ।

ਇਸ ਮੌਕੇ ਤੇ ਅਸ਼ੋਕ ਕੁਮਾਰ, ਸੰਜੇ, ਹੈਪੀ, ਮਨਿੰਦਰ ਸਿੰਘ, ਹਰਜਿੰਦਰ ਕੁਮਾਰ, ਬਲਜਿੰਦਰ ਕੁਮਾਰ, ਜੋਗਿੰਦਰ ਕੁਮਾਰ, ਅਮਰੀਕ ਸਿੰਘ, ਜੇ.ਬੀ, ਸ਼ੇਰ ਸਿੰਘ, ਮੋਹਲ ਲਾਲ, ਕੁਲਵਿੰਦਰ ਸਿੰਘ, ਮੰਗਤ ਰਾਮ ਅਤੇ ਮੁੱਹਲਾ ਨਿਵਾਸੀ ਵੀ ਹਾਜਰ ਸਨ।

LEAVE A REPLY

Please enter your comment!
Please enter your name here