ਮਿਊਂਸਿਪਲ ਪੈਨਸ਼ਨਰ ਸੋਸਾਇਟੀ ਦੀ ਸਲਾਨਾ ਮੀਟਿੰਗ 21 ਜਨਵਰੀ ਨੂੰ

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਦ ਹੁਸ਼ਿਆਰਪੁਰ ਮਿਊਂਸਿਪਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਸਲਾਨਾ ਜਨਰਲ ਮੀਟਿੰਗ ਮਿਤੀ 21 ਜਨਵਰੀ 2019 ਦਿਨ ਸੋਮਵਾਰ ਸ਼ਕਤੀ ਮੰਦਿਰ, ਨਵੀਂ ਅਬਾਦੀ ਹੁਸ਼ਿਆਰਪੁਰ ਵਿਖੇ ਸਵੇਰੇ 11 ਵਜੇ ਤੋਂ 1 ਵਜੇ ਤੱਕ ਹੋਵੇਗੀ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਸੇਠੀ ਅਤੇ ਪ੍ਰੇਮ ਕੁਮਾਰ ਢੀਂਗਰਾ ਮੀਤ ਪ੍ਰਧਾਨ ਨੇ ਆਖਿਆ ਕਿ ਇਸ ਮੀਟਿੰਗ ਵਿੱਚ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਤੇ ਵਿਚਾਰ ਉਪਰੰਤ ਅੱਗੋਂ ਲਏ ਜਾਣ ਵਾਲੇ ਐਕਸ਼ਨ ਬਾਰੇ ਪ੍ਰੋਗਰਾਮ ਉਲੀਕਿਆਂ ਜਾਵੇਗਾ। ਇਸ ਮੌਕੇ 80 ਸਾਲਾਂ ਦੇ ਪੈਨਸ਼ਨਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਮਹਿਤਾ ਬੀਤੇ ਸਾਲ ਦੌਰਾਨ ਐਸੋਸ਼ੀਏਸ਼ਨ ਵਲੋਂ ਕੀਤੀ ਗਈ ਕਾਰਗੁਜਾਰੀ ਅਤੇ ਆਮਦਨ ਬਾਰੇ ਰਿਪੋਰਟ ਪੜੀ ਜਾਵੇਗੀ।ਐਸੋਸੀਏਸ਼ਨ ਦੇ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਪ੍ਰੀਤੀ ਭੋਜ ਦਾ ਪ੍ਰਬੰਧ ਕੀਤਾ ਗਿਆ ਹੈ।

LEAVE A REPLY

Please enter your comment!
Please enter your name here