ਪਿੰਡ ਖੈਰੜ ਅੱਛਰਵਾਲ ਵਿਖੇ ਬਾਲ ਪੁਸਤਕ ” ਤਨੀਸ਼ਾ ‘ ਰਿਲੀਜ਼

ਹੁਸ਼ਿਆਰਪੁਰ/ਮਾਹਿਲਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਾਬੀ ਈਸਪੁਰੀ ਦੁਆਰਾ ਸੰਪਾਦਿਤ ਬਾਲ ਪੁਸਤਕ ਬਾਲ ਇੱਛਾਵਾਂ ਦੀ ਪਰਵਾਜ਼ ਤ੍ਰੈ- ਮਾਸਿਕ ਪੁਸਤਕ ਲੜੀ ‘ ਤਨੀਸ਼ਾ ‘ ਅੰਕ 13 ਪਿੰਡ ਖੈਰੜ ਅੱਛਰਵਾਲ ਵਿਖੇ ਬਾਲ ਪੁਸਤਕ ‘ ਤਨੀਸ਼ਾ ‘ ਦੇ ਸਰਪ੍ਰਸਤ ਲਾਲ ਚੰਦ ਦੀ ਅਗਵਾਈ ਹੇਠ ਸੰਪਾਦਕ ਸਾਬੀ ਈਸਪੁਰੀ, ਰਿੰਪੀ ਗਿੱਲ, ਐਸ. ਮਨਦੀਪ ਮਣਕੂ, ਹਰਮਿੰਦਰ ਸਾਹਿਲ, ਸਗਲੀ ਰਾਮ ਸੱਗੀ, ਤਨੀਸ਼ਾ, ਸੀਪਾ ਖੈਰੜ ਵਾਲਾ, ਰਿੰਕੂ ਮਖਸੂਸਪੁਰੀ, ਤੇਲੂ ਰਾਮ ਰਾਣਾ, ਪਲਵਿੰਦਰ ਸਿੰਘ, ਪਰਮ ਖੈਰੜੀਆ ਵਲੋਂ ਰਿਲੀਜ਼ ਕੀਤੀ ਗਈ।

Advertisements

ਇਸ ਮੌਕੇ ਗੱਲਬਾਤ ਕਰਦੇ ਹੋਏ ਸਰਪ੍ਰਸਤ ਲਾਲ ਚੰਦ ਨੇ ਕਿਹਾ ਕਿ ਬਾਲ ਇੱਛਾਵਾਂ ਦੀ ਪਰਵਾਜ਼ ਤ੍ਰੈ- ਮਾਸਿਕ ਪੁਸਤਕ ਲੜੀ ‘ ਤਨੀਸ਼ਾ ‘ ਬੱਚਿਆਂ ਦੀ ਸਾਹਿਤ ਵਿੱਚ ਰੁਚੀ ਵਧਾਉਣ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਹੈ। ਸਾਹਿਤ ਵਿੱਚ ਰੁਚੀ ਰੱਖਣ ਵਾਲੇ ਬੱਚੇ ‘ ਤਨੀਸ਼ਾ ‘ ਨਾਲ ਜੁੜ ਕੇ ਆਪਣੀ ਕਲਾ ਨੂੰ ਹੋਰ ਨਿਖਾਰ ਸਕਦੇ ਹਨ। ਇਸ ਮੌਕੇ ਸੰਪਾਦਕ ਸਾਬੀ ਈਸਪੁਰੀ ਨੇ ਕਿਹਾ ਕਿ ਬੱਚਿਆਂ ਦੀ ਬਾਲ ਸਾਹਿਤ ਵਿਚ ਰੁਚੀ ਪੈਦਾ ਕਰਨ ਲਈ ਮਾਤਾ ਪਿਤਾ, ਅਧਿਆਪਕਾਂ ਨੂੰ ਸਮੇਂ-ਸਮੇਂ ਤੇ ਯੋਗ ਅਗਵਾਈ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਬੱਚੇ ਬਾਲ ਸਾਹਿਤ ਵਿਚ ਰੁਚੀ ਰੱਖਦੇ ਹਨ ਉਹ ਦੂਜੇ ਬੱਚਿਆਂ ਦੇ ਮੁਕਾਬਲੇ ਵਧੇਰੇ ਜਾਗਰੂਕ, ਹਸਮੁੱਖ, ਅਨੁਸ਼ਾਸ਼ਨਮਈ ਅਤੇ ਹਾਜਰ ਜਵਾਬ ਹੁੰਦੇ ਹਨ। ਉਹਨਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਾਲ ਸਾਹਿਤ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਤ੍ਰੈ- ਮਾਸਿਕ ਪੁਸਤਕ ਲੜੀ ‘ ਤਨੀਸ਼ਾ ‘  ਵਿਚ ਬੱਚਿਆਂ ਦੀਆਂ ਰਚਨਾਵਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here