ਵਿਧਾਇਕ ਆਦਿਆ ਨੇ ਸਿਹਤ ਸੇਵਾਵਾਂ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਆਪਕ ਉਪਰਾਲੇ ਤਹਿਤ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਬਲਾਕ ਪ੍ਰਾਈਮਰੀ ਹੈਲਥ ਸੈਂਟਰ ਚੱਕੋਵਾਲ ਵਿਖੇ ਮਾਨਯੋਗ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਵੱਲੋਂ ਆਪਣੇ ਕਰ ਕਮਲਾ ਰਾਹੀਂ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਅਧੀਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵੈਨ ਨੂੰ ਰਵਾਨਾ ਕਰਨ ਮੌਕੇ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਜਾਗਰੂਕਤਾ ਮੁਹਿੰਮ ਉਲੀਕਣਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ।

Advertisements

ਉਹਨਾਂ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਗਰੀਬ, ਬਜ਼ੂਰਗ, ਅਪਾਹਜ਼, ਬੱਚੇ ਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਸ਼ਹਿਰ ਦੇ ਹਸਪਤਾਲਾਂ ਤੱਕ ਦਵਾਈ ਲੈਣ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜਾਂ ਲਈ ਅਜਿਹੇ ਮੋਬਾਈਲ ਮੈਡੀਕਲ ਕੈਂਪ ਵਰਦਾਨ ਸਾਬਤ ਹੋਣਗੇ। ਜਿੱਥੇ ਐਲੋਪੈਥੀ, ਹੋਮਿਓਪੈਥੀ ਅਤੇ ਆਯੂਰਵੈਦਿਕ ਡਾਕਟਰਾਂ ਦੀਆਂ ਮਾਹਿਰ ਟੀਮਾਂ ਮਰੀਜਾਂ ਦਾ ਚੈਕੱਅਪ ਕਰ ਕੇ ਮੁਫ਼ਤ ਦਵਾਈਆਂ ਵੀ ਦੇਣਗੀਆਂ। ਇਸ ਮੌਕੇ ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਇਹ ਜਾਗਰੂਕਤਾ ਵੈਨ ਬਲਾਕ ਚੱਕੋਵਾਲ ਦੇ ਪਿੰਡਾਂ ਵਿੱਚ 16 ਦਿਨ ਲੋਕਾਂ ਨੂੰ ਬੀਮਾਰੀਆਂ ਸਬੰਧੀ ਤੇ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀਆਂ ਸਿਹਤ ਸਹੂਲਤਾਂ ਪ੍ਰਤੀ ਜਾਗਰੂਕ ਕਰੇਗੀ।

ਵੈਨ ਵਿਚ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਮੁਹੱਈਆਂ ਕਰਵਾਉਂਦੀਆਂ ਫਿਲਮਾਂ ਵੀ ਦਿਖਾਈਆਂ ਜਾ ਰਹੀਆਂ ਹਨ। ਜਾਗਰੂਕਤਾ ਕੈਂਪਾਂ ਦੌਰਾਨ ਸਾਧਾਰਣ ਬਿਮਾਰੀਆਂ ਤੋਂ ਲੈ ਕੇ ਸਵਾਈਨ ਫਲੂ, ਡੇਂਗੂ, ਮਲੇਰੀਆ, ਏਡਜ਼ ਅਤੇ ਕੈਂਸਰ ਆਦਿ ਭਿਆਨਕ ਬਿਮਾਰੀਆਂ ਤੋਂ ਬਚਾਓ ਸਬੰਧੀ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਵੱਖ ਵੱਖ 16 ਪਿੰਡਾਂ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਉਲੀਕੇ ਗਏ ਹਨ। ਉਕਤ ਰਸਮੀ ਮੌਕੇ ਡੈਂਟਲ ਸਰਜਨ ਡਾ. ਸੁਰਿੰਦਰ ਕੁਮਾਰ, ਮੈਡੀਕਲ ਅਫ਼ਸਰ ਡਾ. ਮਾਨਵ ਸਿੰਘ, ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਮਨਜੀਤ ਸਿੰਘ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਏ.ਐਨ.ਐਮ. ਊਸ਼ਾ ਰਾਣੀ ਅਤੇ ਹੋਰ ਮੈਂਬਰ ਸ਼ਾਮਿਲ ਹੋਏ। 

LEAVE A REPLY

Please enter your comment!
Please enter your name here