ਦਸੂਹਾਂ ਡਿਸਿਟਲਰੀ ਦੀ ਸਿਹਤ ਵਿਭਾਗ ਟੀਮ ਨੇ ਕੀਤੀ ਇਨਸਪੈਸ਼ਨ – ਡਾ. ਸੇਵਾ ਸਿੰਘ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਬੇਸ਼ਕ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੇ ਸਿਹਤ ਵਿਭਾਗ ਇਸ ਨੂੰ ਪੀਣ ਤੋ ਮਨਾ ਵੀ ਕਰਦਾ ਹੈ । ਪਰ ਸਰਕਾਰਾ ਨੂੰ ਇਸ ਵੱਲੋ ਮਾਲੀਆਂ ਵੀ ਬਹੁਤ ਮਿਲਦਾ ਹੈ ।

Advertisements

ਸਰਕਾਰ ਵੱਲੋ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਮਿਲਵਚ ਰਹਿਤ ਅਹਾਰ ਚੰਗੀ ਖੁਰਾਕ ਮੁਹੀਆਂ ਕਰਵਾਉਣ ਲਈ ਚਲਾਈ ਜਾ ਰਹੀ ਮੁਹਿਮ ਦੇ ਮਦੇ ਨਜਰ ਪੰਜਾਬ ਸਰਕਾਰਾ ਦੇ  ਫੂਡ ਐਂਡ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂੰ ਦੀਆ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਦੀ ਅਗਵਾਈ ਵਿੱਚ ਦਸੂਹਾ ਦੀ ਏ.ਬੀ. ਸ਼ੂਗਰ ਮਿਲ ਅਤੇ ਡਿਸਟੀਲਰੀ ਦੀ ਇਨਸਪੈਕਸ਼ਨ ਅਤੇ ਸੈਂਪਲਿੰਗ ਕੀਤੀ ਗਈ।

ਇਸ ਮੋਕੇ ਜਿਲਾ ਸਿਹਤ ਸਿਹਤ ਅਫਸਰ ਸੇਵਾ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਪੰਜਾਬ ਵਿੱਚੋ ਦੇਸੀ ਸ਼ਰਾਬ ਦੇ ਹਰ ਤਰਾਂ ਦੇ ਬਰਾਂਡ ਦੀ ਗੁਣਵਤਾ ਚੈਕ ਕਰਨ ਲਈ  ਸੈਪਲ ਭਰ ਕੇ ਫੂਡ ਲੈਬ ਚੰਡੀਗੜ ਨੂੰ ਭੇਜੇ ਜਾਣ । ਉਹਨਾਂ ਨੇ ਦੱਸਿਆ ਕਿ ਦਸੂਹਾ ਦੀ ਡਿਸਟਲਰੀ ਤੋ ਦੇਸੀ ਸਰਾਬ ਦੇ 4 ਬ੍ਰੈੰਡ ਖਾਸ ਮਖਾਸ ਮੋਟਾ ਸੰਤਰਾ, ਟਾਈਜਰ ਜਿੰਨ , ਟਾਈਗਰ ਟ੍ਰਿਪਲ ਐਕਸ ਰਮ  ., ਤੰਮਨਾਂ ਸੋਫੀ ਆਦਿ ਸੈਂਪਲ ਲਏ ਗਏ ਲੈਬਰੋਟਰਾ ਨੂੰ ਭੇਜੇ ਗਏ । 

ਇਸ ਮੋਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸਵੇਰੇ ਦੁੱਧ ਦੇ ਪੰਜ ਸੈਪਲ, ਅਤੇ ਇਕ ਸੈਪਲ ਛੋਲਿਆ ਦਾ, ਤੇ ਇਕ ਮਸਾਲਿਆਂ ਦਾ ਸੈਂਪਵ ਲਿਆ। ਇਸ ਮੋਕੇ ਉਹਨਾਂ ਨੇ ਜਿਲੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਿਲਾਵਟ ਖੋਰੀ ਕਰਦਾ ਹੈ ਤੇ ਤੁਰੰਤ ਉਸਦੀ ਜਾਣਕਾਰੀ ਸਿਵਲ ਸਰਜਨ ਦਫਤਰ ਵਿਖੇ ਦਿੱਤੀ ਜਾਵੇ । ਇਸ ਮੋਕੇ ਉਹਨਾਂ ਨੇ ਦੱਸਿਆ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੇ ਬਣਾਉਣ ਵਾਲਿਆਂ, ਵਿਕਰੇਤਾਂ ਅਤੇ  ਸਟੋਰ ਕੀਪਰ ਲਈ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਅਤੇ ਲਾਈਸੈਸ ਲੈਣਾ ਜਰੂਰੀ ਹੈ ਅਤੇ ਅਜਿਹਾ ਨਾ ਕਰਵਾਉਣ ਦੀ ਸੂਰਤ ਵਿੰਚ ਉਹਨਾਂ ਦੇ ਖਿਲਾਫ ਫੂਡ ਸੇਫਟੀ ਐਕਟ ਤਹਿਤ ਕਰਵਾਈ ਹੋਵੇਗੀ । 

LEAVE A REPLY

Please enter your comment!
Please enter your name here