ਮਨਿਸਟੀਰੀਅਲ ਸਰਵਿਸਜ ਯੂਨੀਅਨ ਦੀ ਕਲਮ ਛੋੜ ਹੜਤਾਲ ਦੂਜੇ ਦਿੰਨ ਵੀ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ਸਰਕਾਰ ਵਲੋਂ ਮੁਲਾਜਮਾਂ ਨਾਲ ਕੀਤਾ ਧੋਖਾ- ਮੋਦਗਿਲ , ਸਾਹਦੜਾ –ਪਿਛਲੇ ਦਿਨੀਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ ਸੀ। ਇਹ ਹੜਤਾਲ ਸਰਕਾਰ ਵਲੋਂ ਕੁਝ ਮੰਗਾਂ ਮੰਨਣ ਤੇ ਮੁਲਤਵੀ ਕੀਤੀ ਗਈ ਸੀ। ਯੂਨੀਅਨ ਦੇ ਵਫਦ ਨਾਲ ਕਮੇਟੀ ਆਫ ਮਨਿਸਟਰਜ ਨਾਲ ਹੋਈ ਮੀਟਿੰਗ ਵਿਚ ਮੰਨੀਆਂ ਮੰਗਾਂ ਜਿਸ ਵਿਚ ਡੀ.ਏ, ਕੇਦਰ ਸਰਕਾਰ ਨਾਲ ਲਿੰਕ ਕਰਕੇ 01.01.2017 ਤੋਂ ਦੇਣਾ 01.04.2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਡੀ.ਸੀ.ਆਰ.ਜੀ ਅਤੇ ਦੂਸਰੇ ਪੈਨਸ਼ਨਰੀ ਲਾਭ ਦੇਣ ਲਈ ਸਹਿਮਤੀ ਬਣੀ ਸੀ। ਠੇਕੇ ਤੇ ਭਰਤੀ, ਆਉਟਸੋਰਸਿੰਗ ਦੇ ਕਰਮਚਾਰੀਆਂ ਨੂੰ ਵਿਭਾਗ ਵਿਚ ਸ਼ਾਮਲ ਕਰਨਾ , ਸਿਖਿਆ ਵਿਭਾਗ ਵਿਚ 7, 8 ਅਤੇ 10 ਅਗਸਤ 2018 ਨੂੰ ਵਡੇ ਪੱਧਰ ਤੇ ਕੀਤੀਆਂ ਬਦਲੀਆਂ ਨੂੰ ਰੱਦ ਕਰਨਾ,  ਪੇ-ਕਮਿਸ਼ਨ ਦੀ ਰਿਪੋਰਟ ਨੂੰ ਨਿਸ਼ਚਿਤ ਸਮੇ ਅੰਦਰ ਜਾਰੀ ਕਰਵਾ ਕੇ ਲਾਗੂ ਕਰਨਾ ਆਦਿ ਸ਼ਾਮਲ ਸਨ।

Advertisements

ਸਰਕਾਰ ਵਲੋਂ ਬੀਤੇ ਦਿਨੀ 7% ਡੀ.ਏ ਦਾ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸਨੂੰ 01.01.2019 ਤੋਂ ਲਾਗੂ ਕੀਤਾ ਗਿਆ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ। ਜਿਸ ਕਾਰਨ ਇਨਾਂ ਕਰਮਚਾਰੀਆਂ ਵਲੋਂ ਮੁੜ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੇ ਰਿਹਾ ਹੈ। ਜਿਲਾ ਪ੍ਰਧਾਨ ਅਨੀਰੁਧ ਮੋਦਗਿਲ ਦੀ ਅਗਵਾਈ ਵਿਚ ਪੀ.ਡਬਯੂ.ਡੀ ਦਫਤਰ ਵਿੱਚ ਅੱਜ 07.03.2019 ਨੂੰ ਮੀਟਿੰਗ ਕੀਤੀ ਗਈ ਜਿਸ ਵਿਚ ਜਨਰਲ ਸਕਤਰ ਜਸਵੀਰ ਸਿੰਘ ਸਾਹਦੜਾ ਤੋਂ ਇਲਾਵਾ ਇਰੀਗੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧਾਮੀ, ਰਾਮ ਪ੍ਰਸ਼ਾਦ ਪ੍ਰਧਾਨ ਦਰਜਾ ਚਾਰ ਯੂਨੀਅਨ,  ਡਰਾਫਟ ਮੈਨ ਯੂਨੀਅਨ ਦੇ ਆਗੂ ਜੀਵਨ ਕੁਮਾਰ, ਕੁਲਦੀਪ ਸਿੰਘ,  ਮੋਤੀ ਲਾਲ ਸੁਪਰਡੈਟ, ਜਸਵਿੰਦਰ ਸਿੰਘ ਖੇਤੀਬਾੜੀ ਵਿਭਾਗ, ਨਵਦੀਪ ਸਿੰਘ ਸਿਵਲ ਸਰਜਨ ਦੇ ਪ੍ਰਧਾਨ, ਖੁਸ਼ਵਿੰਦਰ ਪਠਾਣੀਆਂ ਖਜਾਨਾ ਵਿਭਾਗ, ਬਲਕਾਰ ਸਿੰਘ ਸੁਪਰਡੈਟ ਡੀ.ਸੀ ਦਫਤਰ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਆਹੁਦੇਦਾਰ ਸਾਮਲ ਹੋਏ। ਮੋਦਗਿਲ ਵਲੋਂ ਕਿਹਾ ਗਿਆ ਕਿ ਉਹਨਾਂ ਜੰਧੇਬਦੀਆਂ ਦਾ ਧੰਨਵਾਦ ਕੀਤਾ।

ਜਿਹੜੀਆਂ ਮਨਿਸਟੀਰੀਅਲ ਯੂਨੀਅਨ ਦੀ ਸੰਘਰਸ਼ ਵਿਚ ਸਾਮਲ ਹੋ ਕੇ ਉਹਨਾਂ ਨਾਲ ਦਰੀਆਂ ਤੇ ਬੈਠੀਆਂ ਹਨ। ਉਹਨਾਂ ਵਲੋਂ ਕਿਹਾ ਗਿਆ ਕਿ ਦੁਸਰੇ ਦਿਨ ਵੀ ਸਾਰੇ ਦਫਤਰਾਂ ਦੇ ਮਨਿਸਟੀਰੀਅਲ ਕਾਮੇ ਕਲਮਛੋੜ ਹੜਤਾਲ ਤੇ ਰਹਿਣਗੇ ਅਤੇ ਆਪਣੇ ਦਫਤਰਾਂ ਦੇ ਬਾਹਰ ਦਰੀਆਂ ਬਿੱਛਾ ਕੇ ਬੈਠਣਗੇ ਅਤੇ ਆਪਣੇ ਦਫਤਰਾਂ ਵਿਚ ਗੇਟ ਰੈਲੀਆਂ ਕਰਨਗੇ। ਇਹ ਸੰਘਰਸ਼ ਅਣਮਿੱਥੇ ਸਮੇਂ ਲਈ ਲਗਾਤਾਰ ਜਾਰੀ ਰਹੇਗਾ। ਉਹਨਾਂ ਵਲੋਂ ਸਿਵਲ ਸਕਤਰੇਤ ਚੰਡੀਗੜ ਦੇ ਕਰਮਚਾਰੀਆਂ ਸੰਘਰਸ਼ ਵਿਚ ਸਾਮਲ ਹੋਣ ਤੇ ਉਹਨਾਂ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here