ਸੇਵਾ ਕੇਂਦਰਾਂ ਵਿਚ ਹੋਰ 7 ਨਵੀਆਂ ਸੇਵਾਵਾਂ ਸ਼ੁਰੂ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਜਿਥੇ ਵਿਦਿਆਰਥੀਆਂ ਲਈ 4 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਉਥੇ ਪਾਣੀ, ਸੀਵਰੇਜ ਦੇ ਬਿੱਲ ਅਤੇ ਈ. ਕੋਰਟ ਫੀਸ ਦੀ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ। ਉਹਨਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਮੁੱਚੇ ਰਾਜ ਵਿੱਚ ਵਿਦਿਆਰਥੀਆਂ ਦੀ ਸੁਵਿਧਾ ਲਈ ਚਾਰ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਡਿਗਰੀ/ਡੀ.ਐੱਮ.ਸੀ ਦੀ ਪ੍ਰਤੀਲਿਪੀ, ਆਰਜੀ/ਗੈਰਹਾਜ਼ਰੀਆ (ਐਬਸੈਂਸੀਆ) ਡਿਗਰੀ, ਡੀ.ਐਮ.ਸੀ/ਡਿਗਰੀ ਨੂੰ ਮੁੜ ਜਾਰੀ ਕਰਨਾ ਅਤੇ ਡੀ.ਐੱਮ.ਸੀ/ਡਿਗਰੀ ਵਿੱਚ ਸੋਧ ਸਬੰਧੀ ਜ਼ਰੂਰੀ ਕਾਗਜ਼ਾਤ ਸੇਵਾ ਕੇਂਦਰਾਂ ਵਿਚ ਜਮਾਂ ਕਰਵਾ ਕੇ ਉੱਥੋਂ ਹੀ ਇਹਨਾਂ ਦੀ ਪ੍ਰਾਪਤੀ ਕਰ ਸਕਦੇ ਹਨ।

Advertisements

ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਪ੍ਰਤੀਲਿਪੀਆਂ ਅਤੇ ਡਿਗਰੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਹੁਣ ਘਰਾਂ ਤੋਂ ਦੂਰ ਨਹੀਂ ਭੱਜਣਾ ਪਵੇਗਾ ਬਲਕਿ ਉਹਨਾਂ ਨੂੰ ਇਹ ਕੰਮ ਸਮਾਂ ਬੱਧ ਤਰੀਕੇ ਨਾਲ ਕਰਵਾਉਣ ਲਈ ਸਿਰਫ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਜਾਣਾ ਪਵੇਗਾ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਗੇ ਦੱਸਿਆ ਕਿ 15 ਮਾਰਚ, 2019 ਤੋਂ 3 ਹੋਰ ਮਹੱਤਵਪੂਰਨ ਨਾਗਰਿਕ ਕੇਂਦਰਿਤ ਸੇਵਾਵਾਂ ਵੀ ਸੇਵਾ ਕੇਂਦਰਾਂ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਾਣੀ ਅਤੇ ਸੀਵਰੇਜ ਦੇ ਬਿੱਲ (ਸ਼ਹਿਰੀ ਖੇਤਰ/ਦਿੱਹਾਤੀ ਖੇਤਰ) ਅਤੇ ਈ-ਕੋਰਟ ਫੀਸ ਵੀ ਸੇਵਾ ਕੇਂਦਰਾਂ ਵਿਚ ਭਰ ਸਕਦੇ ਹਨ। ਉਹਨਾਂ ਕਿਹਾ ਕਿ ਨਾਗਰਿਕਾਂ ਨੂੰ ਹੁਣ ਪਾਣੀ ਅਤੇ ਸੀਵਰੇਜ ਦੇ ਬਿੱਲ ਭਰਨ ਲਈ ਵਿਭਾਗ ਕੋਲ ਜਾਣ ਜਾਂ ਲੰਬੀਆਂ ਕਤਾਰਾਂ ਵਿੱਚ ਖੜਨ ਦੀ ਜਰੂਰਤ ਨਹੀਂ ਪਵੇਗੀ। ਉਹਨਾਂ ਕਿਹਾ ਕਿ ਚੰਗਾ ਪ੍ਰਸ਼ਾਸਨ ਦੇਣ ਲਈ ਵਿਭਾਗ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਇੱਕੋ ਛੱਤ ਥੱਲੇ ਦੇਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖੇਗਾ।

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਜ਼ਿਲ•ੇ ਵਿੱਚ ਆਮ ਲੋਕਾਂ ਨੂੰ ਬੇਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਸੇਵਾ ਕੇਂਦਰ ਕਾਫ਼ੀ ਲਾਭਦਾਇਕ ਸਾਬਤ ਹੋ ਰਹੇ ਹਨ। ਜ਼ਿਲੇ ਵਿੱਚ ਚੱਲ ਰਹੇ 24 ਸੇਵਾ ਕੇਂਦਰਾਂ ਦੇ 23 ਵਿਭਾਗਾਂ ਦੀਆਂ 246 ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ, ਹੁਣ ਇਹਨਾਂ ਸੇਵਾਵਾਂ ਨੂੰ ਵਧਾ ਕੇ 253 ਕਰ ਦਿੱਤੀਆਂ ਗਈਆ ਹਨ। ਹਰ ਵਰਗ ਦਾ ਨਾਗਰਿਕ ਹਰ ਪ੍ਰਕਾਰ ਦੀਆਂ ਜਨਤਕ ਸੇਵਾਵਾਂ ਜਿਸ ਵਿੱਚ ਸਰਟੀਫਿਕੇਟਸ, ਪ੍ਰਵਾਨਗੀਆਂ, ਇਤਰਾਜ ਹੀਣਤਾ ਸਰਟੀਫਿਕੇਟ, ਲਾਇਸੰਸ, ਵੱਖ-ਵੱਖ ਤਰਾਂ ਦੇ ਬਿੱਲ, ਪੈਨ ਕਾਰਡ, ਆਧਾਰ ਨਾਲ ਸਬੰਧਤ ਸੇਵਾਵਾਂ ਅਤੇ ਹੋਰ ਕਈ ਸੇਵਾਵਾਂ ਸ਼ਾਮਿਲ ਹਨ, ਦੀ ਪ੍ਰਾਪਤੀ ਲਈ  ਸੇਵਾ ਕੇਂਦਰ ਤੱਕ ਪਹੁੰਚ ਕਰ ਸਕਦਾ ਹੈ। ਜਨਤਕ ਸੇਵਾਵਾਂ ਦੇਣ ਲਈ ਸੇਵਾ ਕੇਂਦਰ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਜਿਹਨਾਂ ਸਦਕਾ ਪੰਜਾਬ ਵਾਸੀਆਂ ਨੂੰ ਕਈ ਗੁੰਝਲਦਾਰ ਪ੍ਰਕਿਰਿਆਵਾਂ ਅਤੇ ਮੁਸ਼ਕਲਾਂ ਤੋਂ ਛੁਟਕਾਰਾ ਮਿਲਿਆ ਹੈ।

LEAVE A REPLY

Please enter your comment!
Please enter your name here