ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਰਕਾਰ ਵੱਲੋ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਨਸ਼ਾ ਛਡਾਉ ਕੇਂਦਰ ਵੱਲੋ ਸ਼੍ਰੀ ਗੁਰੂ ਰਾਮ ਦਾਸ ਕਾਲਿਜ ਆਫ ਨਰਸਿੰਗ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਦਿਮਾਗੀ ਰੋਗਾਂ ਦੇ ਮਾਹਿਰ ਡਾ. ਰਾਜ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਡਾ. ਰਾਜ ਕੁਮਾਰ ਨੇ ਦੱਸਿਆ ਕਿ ਮਾਨਿਸਕ ਰੋਗੀ ਡਿਪਰੈਸ਼ਨ ਦੇ ਮਰੀਜ ਹੋਣ ਕਰਕੇ ਨਸ਼ੇ ਦੀ ਆਦਤ ਦਾ ਵੀ ਸ਼ਿਕਾਰ ਹੋ ਜਾਦਾ ਹੈ ਅਤੇ ਤਨਾਓ (ਡਿਪਰੈਸ਼ਨ ) ਇਕ ਐਸੀ ਬਿਮਾਰੀ ਹੈ ਜੇਕਰ ਉਸ ਦੀ ਚੰਗੀ ਤਰਾਂ ਦੇਖ ਭਾਲ ਨਾ ਕੀਤੀ ਜਾਵੇ ਤਾਂ ਮਰੀਜ ਨਸ਼ੇ ਦਾ ਆਦੀ ਹੋ ਜਾਦਾ ਹੈ ।
ਇਸ ਮੋਕੇ ਡਾ. ਸੁਖਪ੍ਰੀਤ ਨੇ ਨਸ਼ੇ ਦੀਆਂ ਕਿਸਮਾ ਅਤੇ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵੱਲੋ ਮਰੀਜਾਂ ਨੂੰ ਦਿੱਤੀਆ ਜਾ ਰਹੀਆ ਸਹੂਲਤਾਂ ਬਾਰੇ ਵੀ ਦੱਸਿਆ। ਇਸ ਮੋਕੇ ਉਹਨਾਂ ਤਨਾਓ ਮੁੱਕਤ ਜਿੰਦਗੀ ਜੀਣ ਦੇ ਤਰੀਕੇ ਵੀ ਦੱਸੇ। ਉਹਨਾਂ ਕਿਹਾ ਤਨਾਉ ਮੁੱਕਤ ਹੋਣ ਲਈ ਮੈਡੀਟੇਸ਼ਨ, ਯੋਗਾ, ਸਵੇਰੇ ਦੀ ਸੈਰ, ਸਾਇਕਲਿੰਗ, ਸਤੰਲਿਤ ਅਹਾਰ, ਇਕਾਂਤ ਵਿੱਚ ਬੈਠ ਕੇ ਪੜਨ ਨਾਲ ਵੀ ਸਰੀਰ ਤਨਾਓ ਮੁੱਕਤ ਰਹਿੰਦਾ ਹੈ । ਉਸ ਮੌਕੇ ਐਮ.ਐਸ ਚਿੱਤਰਾ ਨੇ ਵੀ ਸੰਬੋਧਨ ਕੀਤਾ।