ਮੌਲਿਕ ਕਾਵਿ ਰਚਨਾ ਅਤੇ ਦੂਜਾ ਜਾਗੋ ਸਾਹਿਤਕ ਸੰਗਮ ਕਵੀ ਦਰਬਾਰ ਕਰਵਾਇਆ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਮਾਹਿਲਪੁਰ ਵਿਖੇ ਜਾਗੋ ਵੈਲਫੇਅਰ ਸੁਸਾਇਟੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਜੀਵਨ ਚੰਦੇਲੀ ਦੀ ਅਗਵਾਈ ਹੇਠ ਮੌਲਿਕ ਕਾਵਿ ਰਚਨਾ ਅਤੇ ਦੂਜਾ ਜਾਗੋ ਸਾਹਿਤਕ ਸੰਗਮ ਕਰਵਾਇਆ ਗਿਆ। ਸ਼ਮਾ ਰੌਸ਼ਨ ਦੀ ਰਸਮ ਪ੍ਰਿੰਸੀਪਲ ਪਰਵਿੰਦਰ ਸਿੰਘ ਵਲੋਂ ਅਦਾ ਕੀਤੀ ਤੇ ਮੁੱਖ ਮਹਿਮਾਨ ਦੇ ਤੋਰ ਤੇ ਅਜੀਤ ਸਿੰਘ ਨਾਗਰਾ ਪ੍ਰਵਾਸੀ ਭਾਰਤੀ ਸਮਾਜ ਸੇਵੀ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਆਏ ਹੋਏ ਵਿਦਿਆਰਥੀਆਂ ਨੇ ਕਾਵਿ ਮੌਲਿਕ ਰਚਨਾ ਵਿੱਚ ਕਵਿਤਾ ਦਾ ਉਚਾਰਨ ਕੀਤਾ। ਕਾਵਿ ਰਚਨਾ ਮੁਕਾਬਲੇ ਤੋਂ ਬਾਅਦ ਇੱਕ ਕਵੀ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਕਵੀਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਤੇ ਸੁਰਜੀਤ ਜੱਜ, ਰੇਸ਼ਮ ਚਿੱਤਰਕਾਰ, ਪ੍ਰੀਤ ਨੀਤਪੁਰ, ਹਰਵਿੰਦਰ ਭੰਡਾਲ, ਦੀਪ ਕਲੇਰ, ਕਮਲਜੀਤ ਕੰਵਰ, ਬਹਾਦਰ ਸਿੰਘ, ਜੀਵਨ ਚੰਦੇਲੀ, ਪ੍ਰਿਸੀਪਲ ਸਰਬਜੀਤ ਸਿੰਘ, ਰੁਪਿੰਦਰਜੋਤ ਸਿੰਘ, ਸਾਬੀ ਪੱਕੋਵਾਲ, ਮਨਪ੍ਰੀਤ ਚੰਦੇਲੀ, ਪਰਮਿੰਦਰ ਬੀਹੜਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

Advertisements

ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਤਰਾਂ ਦੇ ਸਾਹਿਤਕ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ਤੇ ਆਪਣੀ ਫਰਤਿਭਾ ਨੂੰ ਨਿਖਾਰਨਾ ਚਾਹੀਦਾ ਹੈ। ਉਹਨਾ ਕਿਹਾ ਕਿ ਜਾਗੋ ਵੈਲਫੇਅਰ ਸੁਸਾਇਟੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪਿਥਲੇ ਕਈ ਸਾਲਾਂ ਤੋਂ ਸਮਾਜਿਕ ਖੇਤਰ ਅਤੇ ਸਾਹਿਤਕ ਕੇਤਰ ਵਿੱਚ ਕਾਫੀ ਵਧੀਆ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਅਜੀਤ ਸਿੰਘ ਨਾਗਰਾ ਨੇ ਹਰਵਿੰਦਰ ਭੰਡਾਲਨੂੰ ਜਾਗੋ ਸਾਹਿਤਕ ਐਵਾਰਡ ਨਾਲ ਸਨਮਾਨਿਤ ਕੀਤਾ। ਦੂਜਾ ਜਾਗੋ ਸਾਹਿਤਕ ਇਲਾਕੇ ਦੀ ਸ਼ਾਨ ਐਵਾਰਡ ਸਿੰਘਾ ਮਾਹਿਲਪੁਰੀਆ ਨੂੰ ਦਿੱਤਾ ਗਿਆ। ਪਹਿਲੇ ਪੰਜ ਵਿਦਿਆਰਥੀਆਂ ਅਮਨਦੀਪ ਕੌਰ, ਭਵਨੀਤ ਕੌਰ, ਅਰਸ਼ਦੀਪ, ਦਮਨਦੀਪ ਡੋਗਰਾ, ਮੁਕੇਸ਼ ਕੁਮਾਰਨੂੰ ਕਾਵਿ ਰਚਨਾ ਮੁਕਾਬਲੇ ਵਿੱਚ ਕਿਤਾਬਾਂ, ਨਗਦ ਇਨਾਮ ਅਤੇ ਮੁਮੈਂਟੋਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਾਗੋ ਵੈਲਫੇਅਰ ਸੁਸਾਇਟੀ ਵਲੋਂ ਪੰਜਾਬ ਦੇ ਪ੍ਰਸਿੱਧ ਕਵੀ ਜਾਂ ਲੇਖਕ ਨੂੰ ਜਾਗੋ ਸਾਹਿਤਕ ਸੰਗਮ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਦੂਜਾ ਐਵਾਰਡ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਮਾਹਿਲਪੁਰ ਇਲਾਕੇ ਦਾ ਹੋਵੇ ਅਤੇ ਉਸ ਨੇ ਇਲਾਕੇ ਨੂੰ ਨਾਮ ਨੂੰ ਕਾਫੀ ਰੌਸ਼ਨ ਕੀਤਾ ਹੋਵੇ। ਇਸ ਮੌਕੇ ਪ੍ਰੋ. ਜੇ.ਬੀ. ਸੇਖੋਂ, ਪ੍ਰੋ. ਪਰਮਵੀਰ ਸ਼ੇਰਗਿੱਲ, ਹਰਬੰਸ, ਲਲਕਾਰ ਲਾਲੀ, ਡਾ. ਜਸਵਿੰਦਰ ਸਿੰਘ, ਕੁਲਵਿੰਦਰ ਰੁਹਾਨੀ, ਪ੍ਰੋ. ਬਲਵੀਰ ਕੌਰ ਰੀਹਲ, ਮੈਡਮ ਮੋਨਿਕਾ, ਸੁਰਿੰਦਰ ਪਾਲ ਸਿੰਘ, ਸਤਨਾਮ ਸਾਜਨ, ਕਰਨੈਲ ਕਾਨਪੁਰੀ, ਬਹਾਦਰ ਸਿੰਘ ਕਮਲ, ਅਮਨਦੀਪ ਬਾੜੀਆਂ ਹਾਜਰ ਸਨ।

LEAVE A REPLY

Please enter your comment!
Please enter your name here