‘ਸਾਂਝੀ ਰਸੋਈ’ ਵਿਖੇ ਮਨੀਸ਼ ਸੂਦ ਦਾ ਜਨਮ ਦਿਨ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਵਸਨੀਕ ਡਾਕਟਰ ਅਸ਼ੋਕ ਸੂਦ ਅਤੇ ਕਮਲੇਸ਼ ਸੂਦ ਨੇ ਆਪਣੇ ਪੁੱਤਰ ਮਨੀਸ਼ ਸੂਦ ਦਾ ਜਨਮ ਦਿਨ ‘ਸਾਂਝੀ ਰਸੋਈ’ ਵਿਖੇ ਮਨਾਇਆ। ਇਸ ਦੌਰਾਨ ਪਰਿਵਾਰ ਵਲੋਂ ‘ਸਾਂਝੀ ਰਸੋਈ’ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ। ਸੂਦ ਪਰਿਵਾਰ ਨੇ ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਮਾਪੇ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਸਮਾਗਮ ‘ਸਾਂਝੀ ਰਸੋਈ’ ਵਿੱਚ ਮਨਾਉਣ।

Advertisements

ਡਾਕਟਰ ਸੂਦ ਨੇ ਪਰਿਵਾਰ ਸਮੇਤ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਖਾਣਾ ਵਰਤਾਉਣ ਦੀ ਸੇਵਾ ਵੀ ਕੀਤੀ। ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਰਿਵਾਇਤ ਅਨੁਸਾਰ ਕੇਕ ਦੀ ਰਸਮ ਉਪਰੰਤ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਮੈਂਬਰਾਂ ਅਤੇ ਸ਼ਹਿਰੀ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚਂ ਪਰਿਵਾਰ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ। 

ਇਸ ਮੌਕੇ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਰੈਡ ਕਰਾਸ ਸੋਸਾਇਟੀ ਵਲੋਂ ਜਿਥੇ ਵੱਖ-ਵੱਖ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਉਥੇ ‘ਸਾਂਝੀ ਰਸੋਈ’ ਵੀ ਸਫਲਤਾਪੂਰਵਕ ਚੱਲ ਰਹੀ ਹੈ। ਉਹਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ ਆਪਣੇ ਵਿਸ਼ੇਸ਼ ਦਿਨ ‘ਸਾਂਝੀ ਰਸੋਈ’ ਵਿੱਚ ਮਨਾਉਣ ਲਈ ਅੱਗੇ ਆਉਣ। 

LEAVE A REPLY

Please enter your comment!
Please enter your name here