ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਮਾਨਸਿਕ ਰੋਗ ਅਤੇ ਸਿਹਤ ਸਿੱਖਿਆ ਪ੍ਰੋਗਰਾਮ ਤਹਿਤ ਬਲਾਕ ਪੱਧਰ ਤੇ ਲੋਕਾਂ ਨੂੰ ਮਾਨਿਸਕ ਰੋਗਾਂ ਦੇ ਇਲਾਜ ਲਈ ਮੈਡੀਕਲ ਅਫਸਰਾਂ ਦੀ ਇਕ ਦਿਨਾ ਸਿਖਲਾਈ ਪ੍ਰੋਗਰਾਮ ਜਿਲਾਂ ਸਿਖਲਾਈ ਕੇਂਦਰ ਵਿਖੇ ਸਰਕਾਰੀ ਮੈਡੀਕਲ ਕਾਲਿਜ ਅਮ੍ਰਿਤਸਰ ਦੇ ਮਨੋਰੋਗ ਵਿਭਾਗ ਦੇ ਐਸਿਸਟੈਟ ਪ੍ਰੋਫੈਸਰ ਡਾ. ਨੀਰੂ ਬਾਲਾ, ਡਾ. ਸੰਜੇ ਖੰਨਾ, ਡਾ. ਰਾਜ ਕੁਮਾਰ ਅਤੇ ਡਾ. ਅਮਰਵੀਰ ਸਿੰਘ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋ ਸਿਖਲਾਈ ਦਿੱਤੀ ਗਈ । ਇਸ ਸਿਖਲਾਈ ਵਿੱਚ ਹਾਜਰ ਡਾਕਟਰਾਂ ਨੂੰ ਸਬੋਧਨ ਕਰਦੇ ਹੋਏ ਡਾ. ਰਾਜ ਕੁਮਾਰ ਨੇ ਦੱਸਿਆਕਿ ਸਿਖਲਾਈ ਦਾ ਮੁੱਖ ਉਦੇਸ਼ ਬਲਾਕ ਪੱਧਰ ਤੇ ਮੈਡੀਕਲ ਅਫਸਰਾਂ ਨੂੰ ਸਿਖਲਾਈ ਦੇ ਕੇ ਮਨੋਰੋਗ ਮਰੀਜਾਂ ਦੀ ਪਹਿਚਾਣ ਅਤੇ ਇਲਾਜ ਕਰਨਯੋਗ ਬਣਾਉਣਾ ਹੈ ।
ਮਾਨਸਿਕ ਰੋਗਾਂ ਤੋ ਪੀੜਤ ਮਰੀਜਾਂ ਦੀ ਪਹਿਚਾਣ, ਇਲਾਜ.ਕਰਨ ਅਤੇ ਮਰੀਜਾਂ ਨੂੰ ਮਨੋਰੋਗ ਮਾਹਿਰ ਡਾਕਟਰਾਂ ਕੋਲ ਰੈਫਰ ਕਰਨ ਤੋ ਇਲਾਵਾਂ ਮਿਰਗੀ ਬਿਮਾਰੀ ਬਾਰੇ ਬੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਡਾ ਨੀਰੂ ਬਾਲਾ ਵੱਲੋ ਸਿਖਲਾਈ ਪ੍ਰੋਗਰਾਮ ਵਿੱਚ ਮਾਨਸਿਕ ਰੋਗਾਂ ਕਾਰਣ ਸਰੀਰਕ, ਮਾਨਸਿਕ, ਨਿੱਜੀ ਅਤੇ ਸਮਾਜਿਕ ਕਾਰਜਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਦੱਸਿਆ ।
ਡਾ. ਸੰਜੇ ਖੰਨਾ ਨੇ ਵੀ ਇਸ ਮੋਕੇ ਮਾਨਸਿਕ ਸਿਹਤ ਅਤੇ ਨਸ਼ਾ ਨਿਵਰਾਨ, ਮੁੜ ਨਿਰਮਾਣ ਕੇਦਰਾਂ ਦੀ ਕਾਰਜ ਬਾਰੇ ਅਪਣੇ ਵਿਚਾਰ ਰੱਖੇ। ਇਸ ਸਿਖਲਾਈ ਪ੍ਰੋਗਰਾਮ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਪ੍ਰੋਗਰਾਮ ਅਫਸਰ ਡਾ. ਸਤਪਾਲ ਗੋਜਰਾਂ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੌਰ ਆਦਿ ਹਾਜਰ ਸਨ ।