ਸਿਹਤ ਵਿਭਾਗ ਵਲੋਂ ਬਾਇਉ ਮੈਡੀਕਲ ਵੇਸਟ ਦੀ ਸਿਖਲਾਈ ਵਰਕਸ਼ਾਪ ਆਯੋਜਿਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਡਾ. ਮਮਤਾ। ਮੈਨਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਜਿਲੇ ਦੀਆਂ ਸਿਹਤ ਸੰਸਥਾਵਾਂ ਤੇ ਮੈਡੀਕਲ ਬਾਇਉ ਵੈਸਟ ਦੇ ਉਚਿਤ ਪ੍ਰਬੰਧਨ ਅਤੇ ਨਿਪਟਾਰੇ ਲਈ ਸਮੂਹ ਸੀਨੀਅਰ ਮੈਡਕਲ ਅਫਸਰਾ, ਨੋਡਲ ਅਫਸਰ ਬਾਇਓ ਮੈਡੀਕਲ ਵੈਸਟ,  ਸਟਾਫ ਨਰਸਾਂ ਅਤੇ ਐਲ.ਟੀ. ਦੀ ਇਕ ਦਿਨਾਂ ਵਰਕਸ਼ਾਪ ਸਥਾਨਿਕ ਸਿਖਲਾਈ ਕੇਂਦਰ ਵਿਖੇ ਕਰਵਾਈ ਗਈ। ਵਰਕਸ਼ਾਪ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਤੋਂ ਐਕਸੀਅਨ ਕੁਲਦੀਪ ਸਿੰਘ,  ਸਬ ਸਡਵੀਜਨ ਅਫਸਰ ਪਿਊਸ ਜਿੰਦਲ ਹਾਜਰ ਹੋਏ । ਡਾ. ਰੇਨੂੰ ਸੂਦ ਸਿਵਲ ਸਰਜਨ ਵੱਲੋ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।

Advertisements

ਇਸ ਮੋਕੇ ਸਿਵਲ ਸਰਜਨ ਵੱਲੋ ਸਬੋਧਨ ਕਰਦੇ ਹੋਏ ਦੱਸਿਆ ਕਿ ਹਸਪਤਾਲਾ ਵਿੱਚ ਵੇਸਟ ਲਾਗ ਵਾਲਾ ਹੁੰਦਾ ਹੈ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਗਾਇਡ ਲਾਇਨਜ ਅਨੁਸਾਰ ਸਹੀ ਢੰਗ ਨਾਲ ਇਸ ਦਾ  ਨਿਪਟਰਾ ਕੀਤਾ ਜਾਣਾ ਚਾਹੀਦਾ ਹੈ।  ਸਿਹਤ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਨੂੰ ਤੰਦਰੁਸਤ ਜਾਂ ਠੀਕ ਕਰਨ ਲਈ ਲਾਗ ਰਹਿਤ ਵਾਤਾਵਰਨ ਦਾ ਹੋਣਾ ਜਰੂਰੀ ਹੈ।  ਸਰਜਰੀਕਲ ਔਜਾਰਾਂ, ਸੁਰਿੰਜਾ ਸੂਈਆਂ ਅਤੇ ਸਖਤ ਤੇ ਤੇਜ ਪਦਾਰਥਾ, ਰੂੰਈ, ਪੱਟੀਆਂ ਅਤੇ ਹਿਉਮੂਨ  ਲਾਗ ਵਾਲੇ ਵੇਸਟ ਨੂੰ ਵੱਖ ਵੱਖ ਤਰੀਕੇ ਨਾਲ ਨਿਪਟਾਰਾਂ ਕੀਤਾ ਜਾਦਾ ਹੈ।

ਇਸ ਮੋਕੇ ਐਕਸੀਅਨ ਕੁਲਦੀਪ ਸਿੰਘ ਵੱਲੋ ਸਮੂਹ ਸਿਹਤ ਸੰਸਥਾਵਾਂ , ਸਰਕਾਰੀ ਅਤੇ ਗੈਰ ਸਹੀ ਨਿਪਟਾਰਾ ਕੀਤਾ ਜਾਦਾ ਹੈ। ਜੇਕਰ ਕੋਈ ਸੰਸਥਾਂ ਇਸ ਦੀ ਉਲੰਘਣਾ ਕਰਦੀ ਹੈ ਬੋਰਡ ਉਸ ਤੇ ਕਰਾਵਾਈ ਵੀ ਕਰਦਾ ਹੈ । ਵਰਕਸ਼ਾਪ ਵਿੱਚ ਡਾ. ਸਤਪਾਲ ਗੋਜਰਾਂ ਡਿਪਟੀ ਮੈਡੀਕਲ ਕਮਿਸ਼ਨਰ ਵੱਲੋ ਵੀ ਮੈਡੀਕਲ ਕਚਰੇ ਦੇ ਨਿਪਟਾਰੇ ਲਈ ਵੱਖ ਵੱਖ ਰੰਗਾਂ ਦੀ ਵਰਤੋ ਕਰਦੇ ਹੋਏ ਵੱਖ ਵੱਖ ਰੰਗਾਂ  ਦੇ ਕੰਨਟੇਨਰਾਂ ਬਾਰੇ ਵੀ ਦੱਸਿਆ । ਇਸ ਵਰਕਸ਼ਾਪ ਵਿੱਚ ਜੇ.ਈ.ਧਰਮਵੀਰ ਸਿੰਘ, ਡਾ. ਗੁਨਦੀਪ ਕੋਰ, ਡਾ. ਰਘਵੀਰ ਸਿੰਘ, ਡਾ. ਰਣਜੀਤ ਸਿੰਘ ਘੋਤੜਾ, ਡਾ. ਓ.ਪੀ ਗੋਜਰਾਂ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ ।

LEAVE A REPLY

Please enter your comment!
Please enter your name here