ਡੀ.ਸੀ. ਈਸ਼ਾ ਕਾਲਿਆ ਨੇ ਅਨਾਥ ਬੱਚਿਆਂ ਤੇ ਬਜ਼ੁਰਗਾਂ ਨਾਲ ਮਨਾਈ ਹੋਲੀ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਰਾਮ ਕਲੋਨੀ ਕੈਂਪ ਵਿਖੇ ਚਿਲਡਰਨ ਹੋਮ ਅਤੇ ਓਲਡ ਏਜ਼ ਹੋਮ ਵਿੱਚ ਰਹਿ ਰਹੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਜਿਥੇ ਕਿਸੇ ਤਿਉਹਾਰ ‘ਤੇ ਬਜ਼ੁਰਗਾਂ ਤੋਂ ਇਲਾਵਾ ਅਨਾਥ ਬੱਚਿਆਂ ਨੂੰ ਕਿਸੇ ਆਪਣੇ ਦਾ ਇੰਤਜ਼ਾਰ ਹੁੰਦਾ ਹੈ, ਉਥੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਨੂੰ ਅਚਾਨਕ ਦੇਖਕੇ ਬਜ਼ੁਰਗ ਅਤੇ ਬੱਚੇ ਹੈਰਾਨ ਰਹਿ ਗਏ।

Advertisements

ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਡੀ.ਸੀ. ਈਸ਼ਾ ਕਾਲੀਆ ਨੇ ਹੋਲੀ ਦਾ ਰੰਗ ਲਗਾਇਆ। ਡਿਪਟੀ ਕਮਿਸ਼ਨਰ ਨੇ ਉਹਨਾਂ ਨਾਲ ਕਾਫੀ ਸਮਾਂ ਬਿਤਾਇਆ। ਹੋਲੀ ਦਾ ਤਿਉਹਾਰ ਮਨਾਉਣ ਉਪਰੰਤ ਡਿਪਟੀ ਕਮਿਸ਼ਨਰ ਨੇ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਹਨਾਂ ਕਿਹਾ ਕਿ ਚਿਲਡਰਨ ਹੋਮ ਅਤੇ ਓਲਡ ਏਜ਼ ਹੋਮ ਵਿਖੇ ਉਹਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਈਸ਼ਾ ਕਾਲੀਆ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣੇਪਨ ਦਾ ਅਹਿਸਾਸ ਕਰਵਾਉਂਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਉਹਨਾਂ ਦੇ ਹਰ ਦੁੱਖ ਅਤੇ ਸੁੱਖ ਵਿੱਚ ਨਾਲ ਖੜਾ ਹੈ।

 

ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੈ, ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾ ਸਕਦੀ ਹੈ। ਇਸ ਮੌਕੇ ਜਿਥੇ ਚਿਲਡਰਨ ਹੋਮ ਅਤੇ ਓਲਡ ਏਜ਼ ਹੋਮ ਰੰਗਾਂ ਦੇ ਰੰਗ ਵਿੱਚ ਰੰਗਿਆ ਗਿਆ, ਉਥੇ ਹੋਲੀ ਦੇ ਤਿਉਹਾਰ ‘ਤੇ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਡਾਹਢੀ ਖੁਸ਼ੀ ਨਜ਼ਰ ਆ ਰਹੀ ਸੀ। 

LEAVE A REPLY

Please enter your comment!
Please enter your name here