ਕੇਂਦਰੀ ਜੇਲ ਵਿੱਚ ਲਗਾਈ ਕੈਂਪ ਕੋਰਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਹੁਕਮਾਂ ‘ਤੇ ਕੇਂਦਰੀ ਜੇਲ ਹੁਸ਼ਿਆਰਪੁਰ ਵਿਖੇ ਕੈਂਪ ਕੋਰਟ ਲਗਾਈ ਗਈ। ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਵਲੋਂ ਲਗਾਈ ਕੈਂਪ ਕੋਰਟ ਵਿੱਚ ਇਕ ਕੇਸ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਜੇਲ  ਸੁਪਰਡੈਂਟ ਜੀ.ਐਸ. ਸਰੋਆ, ਪੀ.ਐਲ.ਵੀ. ਪਵਨ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Advertisements

ਉਕਤ ਤੋਂ ਇਲਾਵਾ ਪਿੰਡ ਖਾਨਪੁਰ ਅਤੇ ਪਿੰਡ ਨੈਨੋਵਾਲ ਜੱਟਾਂ ਵਿਖੇ ਨਾਲਸਾ ਦੀਆ ਵੱਖ-ਵੱਖ ਸਕੀਮਾਂ ਸਬੰਧੀ ਸੈਮੀਨਾਰ ਵੀ ਲਗਾਏ ਗਏ, ਜਿਸ ਵਿੱਚ ਐਡਵੋਕੇਟ ਦੇਸ਼ ਗੌਤਮ, ਕਮਲਜੀਤ ਸਿੰਘ ਅਤੇ ਪੈਰਾ ਲੀਗਲ ਵਲੰਟੀਅਰ ਮੋਹਨ ਸਿੰਘ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ, ਸਥਾਈ ਲੋਕ ਅਦਾਲਤ ਅਤੇ ਰਾਈਟ ਟੂ ਸੀਨੀਅਰ ਸਿਟੀਜ਼ਨ ਐਕਟ ਸਬੰਧੀ ਜਾਣਕਾਰੀ ਦਿੱਤੀ ਗਈ।

LEAVE A REPLY

Please enter your comment!
Please enter your name here