ਸੰਧਵਾਂ ਵਿਖੇ ਸੰਤ ਬਾਬਾ ਮਦਨ ਲਾਲ ਜੀ ਦੀ ਸਲਾਨਾ ਬਰਸੀ 31 ਮਾਰਚ ਨੂੰ 

ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਬਾਬਾ ਮਦਨ ਲਾਲ ਜੀ ਦੀ 19ਵੀਂ ਸਲਾਨਾ ਬਰਸੀ ਡੇਰਾ ਸੰਤ ਬਾਬਾ ਗੇਂਦਾ ਭਗਤ ਜੀ ਸੰਧਵਾਂ ਵਿਖੇ 31 ਮਾਰਚ ਦਿਨ ਐਤਵਾਰ ਨੂੰ ਸੰਤ ਹਾਕਮ ਦਾਸ ਬਿਲਡਿੰਗ ਕਮੇਟੀ ਮੈਂਬਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ।

Advertisements

ਇਸ ਸਬੰਧੀ ਸੰਤ ਹਾਕਮ ਦਾਸ ਸੰਧਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸੀ ਸਮਾਗਮ ਸਬੰਧੀ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਸੰਤ ਸਮਾਗਮ ਹੋਵੇਗਾ ਜਿਸ ਵਿੱਚ ਸੰਤਾਂ ਮਹਾਂਪੁਰਸ਼ਾਂ ਸਮੇਤ ਸੰਤ ਜਸਵਿੰਦਰ ਸਿੰਘ ਡਾਂਡੀਆਂ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਪੰਜਾਬ, ਸੰਤ ਜਸਵੀਰ ਸਿੰਘ ਪਿੱਪਲ ਮਾਜਰਾ ਵਾਲੇ ਸੰਗਤ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਹਾਕਮ ਸਿੰਘ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਦਿਲਬਾਗ ਸਿੰਘ ਸੰਧਵਾਂ, ਸੁਨੀਲ ਹੀਰਾ, ਰਵਿੰਦਰ ਹੀਰ, ਟੋਨੀ ਭਰੋਲੀ, ਬਲਦੀਸ਼ ਹੀਰਾ ਹਾਜਰ ਸਨ। 

LEAVE A REPLY

Please enter your comment!
Please enter your name here