ਸਰਹਾਲਾ ਕਲਾਂ ਦੇ ਠੇਕੇ ਨੂੰ ਚੁਕਵਾਉਣ ਲਈ ਪਿੰਡ ਵਾਸੀਆਂ ਨੇ ਲਗਾਇਆ ਧਰਨਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਪਿੰਡ ਸਰਹਾਲਾ ਕਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਅੰਦਰ ਮਾਰਕੀਟ ਵਿਚ ਬਣੇ ਹੋਏ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਇਕੱਠ ਕਰ ਕੇ ਧਰਨਾ ਲਗਾਇਆ ਗਿਆ ਤੇ ਠੇਕੇਦਾਰ ਦੇ ਖ਼ਿਲਾਫ਼ ਨਾਅਰੇ ਬਾਜੀ ਕੀਤੀ ਗਈ।

Advertisements

ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਮੋਹਣ ਸਿੰਘ, ਜਸਵਿੰਦਰ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਹਰਮੇਸ਼ ਕੁਮਾਰ, ਸੁਖਦੇਵ ਕੌਰ, ਬਲਵੀਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਮਲਕੀਅਤ ਸਿੰਘ, ਬਲਜਿੰਦਰ ਸਿੰਘ, ਆਸਾ ਰਾਣੀ, ਕੁਲਵਿੰਦਰ ਕੌਰ, ਰਛਪਾਲ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਸਿੰਘ, ਨਿਰਮਲ ਕੌਰ, ਬਲਵਿੰਦਰ ਕੌਰ, ਰਜਵੰਤ ਕੌਰ, ਬਲਜਿੰਦਰ ਸਿੰਘ, ਤਜਿੰਦਰ ਸਿੰਘ, ਰਾਜਨ, ਗੁਰਦੀਪ ਸਿੰਘ, ਸੰਦੀਪ ਕੌਰ, ਅਮਰਜੀਤ ਕੌਰ, ਸੋਹਣ ਸਿੰਘ, ਦਵਿੰਦਰ ਸਿੰਘ, ਅਮਰੀਕ ਸਿੰਘ, ਰਾਜਵੀਰ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ, ਹਰਦੀਪ ਸਿੰਘ, ਉਂਕਾਰ ਸਿੰਘ, ਮਨਕਰਨ ਸਿੰਘ, ਮੰਗਾ, ਤੂੰਨੂੰ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿਚਕਾਰਲੇ ਮੁੱਖ ਬਾਜ਼ਾਰ ਜਿਸ ਦੇ ਅੱਗਿਓਂ ਸਰਕਾਰੀ ਸਕੂਲ ਨੂੰ ਜਾਣ ਵਾਲੇ ਵਿਦਿਆਰਥੀ ‘ਤੇ ਗੁਰਦੁਆਰਾ ਸੰਤ ਭਾਈ ਸ਼ੇਰ ਸਿੰਘ ਨੂੰ ਜਾਣ ਵਾਲੀਆਂ ਇਲਾਕੇ ਦੀਆ ਸੰਗਤਾਂ ਲੰਘਦੀਆਂ ਹਨ, ਇਸ ਅੱਡੇ ਤੋਂ ਸਵੇਰੇ ਸਕੂਲ, ਕਾਲਜਾਂ ਨੂੰ ਜਾਣ ਵਾਲੀਆ ਲੜਕੀਆਂ ਏਥੋਂ ਬੱਸਾਂ ਫੜਦੀਆਂ ਹਨ, ਉਹਨਾਂ ਨੂੰ ਵੀ ਇਸ ਠੇਕੇ ਕਰ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਠੇਕੇ ਨਾਲ ਅਹਾਤਾ ਹੋਣ ਕਰ ਕੇ ਇੱਥੇ ਆਵਾਰਾ ਕੁੱਤਿਆ ਦੀ ਡਾਢੀ ਭਰਮਾਰ ਬਣੀ ਰਹਿੰਦੀ ਹੈ, ਜਿਸ ਨਾਲ ਬਜ਼ੁਰਗ ਤੇ ਬੱਚਿਆਂ ਦਾ ਇੱਧਰ ਨੂੰ ਆਉਣਾ ਬਹੁਤ ਮੁਸ਼ਕਿਲ ਹੈ। ਸਮੂਹ ਪਿੰਡ ਵਾਸੀਆ ਨੇ ਇੱਕਜੁੱਟ ਹੋ ਕੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕੇ ਨੂੰ ਏਥੋਂ ਬਦਲ ਕੇ ਕਿਸੇ ਹੋਰ ਸਥਾਨ ਉੱਪਰ ਪਿੰਡ ਤੋਂ ਦੂਰ ਲਿਜਾਇਆ ਜਾਵੇ। 

LEAVE A REPLY

Please enter your comment!
Please enter your name here