ਸ਼੍ਰੀ ਗੁਰੂ ਹਰਿ ਰਾਏ ਕਾਲਜ ਵਿਖੇ 16 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ ਕਵੀ ਸੰਮੇਲਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ:ਜਤਿੰਦਰ ਪ੍ਰਿੰਸ। ਸ਼੍ਰੀ ਗੁਰੂ ਹਰਿ ਰਾਏ ਕਾਲਜ ਫਾਰ ਵੋਮੈਨ ਚੱਬੇਵਾਲ ਵਿਖੇ 16 ਅਪ੍ਰੈਲ ਨੂੰ ਇੱਕ ਵਿਸ਼ੇਸ਼ ਕਵੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾਕਟਰ ਅਨੀਤਾ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਾਹਿਤ ਪ੍ਰਤੀ ਉਤਸ਼ਾਹਿਤ ਕਰਨ ਲਈ ਕਾਲਜ ਵਲੋਂ ਇਹ ਕਵੀ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।

Advertisements

ਜਿਸ ਵਿੱਚ ਮੁੱਖ ਕਵਿਤਰੀ  ਸੁਖਵਿੰਦਰ ਅੰਮ੍ਰਿਤ ਇਸ ਕਵੀ ਸੰਮੇਲਨ ਵਿੱਚ ਵਿਸ਼ੇਸ਼ ਤੋਰ ਤੇ ਭਾਗ ਲੈ ਰਹੇ ਹਨ। ਇਸ ਤੋਂ ਲਾਵਾ ਸੁਰਜੀਤ ਜੱਜ, ਗੁਰਦਿਆਲ ਰੌਸ਼ਨ, ਮਦਨ ਵੀਰਾ, ਪ੍ਰੀਤ ਨੀਤਪੁਰੀ ਤੋਂ ਇਲਾਵਾ ਬਹੁਤ ਸਾਰੇ ਪੰਜਾਬ ਦੇ ਪ੍ਰਸਿੱਧ ਕਵੀ ਇਸ ਸੰਮੇਲਨ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਕਵੀ ਸੰਮੇਲਨ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਜਤਿੰਦਰ ਸਿੰਘ ਲਾਲੀ ਬਾਜਵਾ, ਬੀਬੀ ਜਸਪਾਲ ਕੌਰ ਖਾਲਸਾ ਹਰੀਆਂ ਵੇਲਾਂ ਵਾਲੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਨਗੇ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਵੀ ਆਪਣੇ ਵਲੋਂ ਲਿਖੀਆਂ ਕਵਿਤਾਵਾਂ ਕਵੀ ਸੰਮੇਲਨ ਵਿੱਚ ਬੋਲ ਸਕਣਗੀਆਂ।

ਕਵੀ ਸੰਮੇਲਨ ਵਿੱਚ ਕਵਿਤਾ ਉਚਾਰਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ•ਾਂ ਇਸ ਗੱਲ ਦਾ ਧੰਨਵਾਦ ਵੀ ਕੀਤਾ ਕਿ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ•ਨ ਵਿੱਚ ਜਾਗੋ ਵੈਲਫੇਅਰ  ਸੁਸਾਇਟੀ ਮਾਹਿਲਪੁਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਆਪਣਾ ਪੂਰਨ ਸਹਿਯੋਗ ਪਾ ਰਹੇ ਹਨ। ਇਸ ਸਮੇਂ ਦੋਰਾਨ ਜਾਗੋ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੀਤ ਨੀਤਪੁਰ ਅਤੇ ਜੀਵਨ ਚੰਦੇਲੀ ਅਤੇ ਸਚਾਫ ਮੌਜੂਦ ਸੀ। 

LEAVE A REPLY

Please enter your comment!
Please enter your name here