ਬਸਪਾ ਸੀਨੀਅਰ ਲੀਡਰ ਰਜਿੰਦਰ ਦੀ ਮਾਤਾ ਸੁਰਿੰਦਰ ਨੂੰ ਦਿੱਤੀ ਸ਼ਰਧਾਂਜਲੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਉੱਘੇ ਸਮਾਜ ਸੇਵਕ ਤੇ ਬਸਪਾ ਦੇ ਸੀਨੀਅਰ ਲੀਡਰ ਠੇਕੇਦਾਰ ਰਜਿੰਦਰ ਸਿੰਘ ਪਰਸੋਵਾਲ ਦੇ ਮਾਤਾ ਸੁਰਿੰਦਰ ਕੌਰ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਜਿਨਾਂ ਦੇ ਨਮਿਤ ਸ਼੍ਰਧਾਂਜਲੀ ਸਮਾਗਮ ਕੁਟੀਆ ਗੋਕਲ ਦਾਸ ਪਰਸੋਵਾਲ ਵਿਖੇ ਕਰਵਾਇਆ ਗਿਆ। ਇਸ ਵਿੱਚ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।

Advertisements

ਇਸ ਮੌਕੇ ਵੱਖ-ਵੱਖ ਰਾਜਨੀਤਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜਿਲਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਅਵਤਾਰ ਸਿੰਘ ਕਰੀਮਪੁਰੀ, ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਰਛਪਾਲ ਸਿੰਘ ਰਾਜੂ ਬਸਪਾ ਪੰਜਾਬ ਪ੍ਰਧਾਨ, ਖੁਸ਼ੀ ਰਾਮ ਬਸਪਾ ਉਮੀਦਵਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ, ਚੌਧਰੀ ਬਲਵਿੰਦਰ ਸਿੰਘ ਬਿੱਟੂ, ਭਾਜਪਾ ਆਗੂ, ਭਗਵਾਨ ਸਿੰਘ ਚੋਹਾਨ ਪ੍ਰਧਾਨ ਅੱਤਿਆਚਾਰ ਵਿਰੋਧੀ ਫਰੰਟ,

ਸੋਹਣ ਲਾਲ ਢੰਡਾ, ਸੁਰਿੰਦਰਪਾਲ ਸਿੰਘ ਸੰਧੂ ਆਪ ਆਗੂ, ਸੋਮਨਾਥ ਬੰਗੜ, ਪ੍ਰੋ. ਹਰਬੰਸ ਸਿੰਘ ਆਪ ਆਗੂ, ਬਲਜਿੰਦਰ ਮਾਨ ਸੰਪਾਦਕ ਨਿੱਕੀਆਂ ਕਰੂੰਬਲਾਂ, ਯਸ਼ ਭੱਟੀ ਬਸਪਾ ਆਗੂ, ਗੁਰਲਾਲ ਸੈਲਾ, ਮੋਹਣ ਲਾਲ ਚਿੱਤੋਂ, ਹਰਮਿੰਦਰ ਸਿੰਘ ਸਰਪੰਚ ਚੱਬੇਵਾਲ, ਮਨੋਹਰ ਬਜਰਾਵਰ, ਹਰਦੇਵ ਗੁਲਮਰਗ, ਸੁਰਿੰਦਰ ਕੰਗਣੀ ਪੰਜਾਬੀ ਸਾਹਿਤ ਸਭਾ, ਪਿਆਰਾ ਸਿੰਘ ਸਾਬਕਾ ਡੀ.ਈ.ਓ, ਚਮਨ ਲਾਸ ਕੁਲਵਿੰਦਰ ਹੀਰਾ ਵਲੋਂ ਵਲੋਂ ਮਾਤਾ ਸੁਰਿੰਦਰ ਕੌਰ ਨੂੰ ਸ਼੍ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ  ਸੂਬੇਦਾਰ ਮੇਜਰ ਬਖਸ਼ੀਸ਼ ਸਿੰਘ, ਰਜਿੰਦਰ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਕੌਰ ਰੁਹਾਨੀ, ਜਸਵਿੰਦਰ ਕੌਰ ਸਮੇਤ ਪਿੰਡ ਵਾਸੀ ਤੇ ਇਲਾਕਾ ਵਾਸੀ ਹਾਜਰ ਸਨ। 

LEAVE A REPLY

Please enter your comment!
Please enter your name here