ਐਡਵਰਟਾਇਜਮੈਂਟ ਸੱਮਗਰੀ ਤੇ ਪ੍ਰੀਟਿੰਗ ਪ੍ਰੈਸਾਂ ਆਪਣਾ ਵੇਰਵਾ ਵੀ ਦਰਜ ਕਰਨ- ਸੰਦੀਪ ਤਿਵਾੜੀ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਸ਼ਹਿਰ ਅੰਦਰ ਸਥਿਤ ਵੱਖ-ਵੱਖ ਪ੍ਰੀਟਿੰਗ ਪ੍ਰੈਸਾਂ ਵੱਲੋਂ ਸਮਾਜਿਕ, ਧਾਰਮਿਕ, ਤਿਉਹਾਰੀ ਐਡਵਰਟਾਇਜਮੈਂਟ ਸੱਮਗਰੀ ਲਗਾਉਣ ਤੋਂ ਪਹਿਲਾਂ ਲੋਕੇਸ਼ਨ ਦਾ ਵੇਰਵਾ ਦਿੰਦੇ ਹੋਏ ਨਗਰ ਨਿਗਮ ਤੋਂ ਅਗੇਤੀ ਪ੍ਰਵਾਨਗੀ ਪ੍ਰਾਪਤ ਕਰਨ ਅਤੇ ਹਰੇਕ ਫਲੈਕਸ, ਹੋਡਿੰਗਸ ਤੇ ਆਪਣੀ ਪ੍ਰੀਟਿੰਗ ਪ੍ਰੈਸ ਦਾ ਵੇਰਵਾ ਅਤੇ ਫੋਨ ਨੰ: ਅੰਕਿਤ ਕਰਨਾ ਯਕੀਨੀ ਬਣਾਊਣ ਲਈ ਕਿਹਾ ਹੈ।

Advertisements

ਉਹਨਾਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਪ੍ਰੀਟਿੰਗ ਪ੍ਰੈਸਾਂ ਵੱਲੋਂ ਸਮਾਜਿਕ, ਧਾਰਮਿਕ, ਤਿਉਹਾਰਾਂ ਆਦਿ ਦੇ ਹੋਰਡਿੰਗ, ਬੈਨਰ ਨਗਰ ਨਿਗਮ ਤੋਂ ਮੰਜੂਰੀ ਲਏ ਬਗੈਰ ਸ਼ਹਿਰ ਅੰਦਰ ਵੱਖ-ਵੱਖ ਥਾਂਵਾਂ ਤੇ ਐਡਵਰਟਾਇਜਮੈਂਟ ਸੱਮਗਰੀ ਲਗਾਈ ਜਾਂਦੀ ਹੈ। ਜਿਸ ਤੇ ਪ੍ਰੀਟਿੰਗ ਪ੍ਰੈਸ ਵੱਲੋਂ ਆਪਣਾ ਕੋਈ ਵੀ ਵੇਰਵਾ ਅੰਕਿਤ ਨਹੀ ਕੀਤਾ ਜਾਂਦਾ। ਜਿਸ ਕਾਰਣ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਵੇਲੇ ਸੰਬਧਤ ਪ੍ਰੀਟਿੰਗ ਪ੍ਰੈਸ ਨਾਲ ਤਾਲਮੇਲ ਕਰਨ ਵਿੱਚ ਔਕੜ ਪੇਸ਼ ਆਉਦੀ ਹੈ।

ਇਸ ਤੋਂ ਇਲਾਵਾ ਪ੍ਰੀਟਿੰਗ ਪ੍ਰੈਸਾਂ ਵੱਲੋਂ ਬਿਨਾਂ ਪ੍ਰਵਾਨਗੀ ਸੂਚਨਾਂ ਨਗਰ ਨਿਗਮ ਨੂੰ ਮੁਹੱਈਆ ਕਰਵਾਏ ਐਡਵਰਟਾਇਜਮੈਂਟ ਸੱਮਗਰੀ ਲਗਾਉਣ ਨਾਲ ਸ਼ਹਿਰ ਦੀ ਸੁੰਦਰਤਾ ਤੇ ਮਾੜਾ ਅਸਰ ਪੈਂਦਾ ਹੈ ਅਤੇ ਟ੍ਰੈਫਿਕ ਵਿੱਚ ਵਿਘਨ ਪੈਣ ਦਾ ਖਦਸ਼ਾ ਬਣਿਆ ਰਹਿੰਦਾ ਹੈ।

LEAVE A REPLY

Please enter your comment!
Please enter your name here