ਕਾਂਗਰਸ ਵਰਕਰਾਂ ਨੇ ਡਾ. ਰਾਜ ਨਾਲ ਕੀਤੀ ਚੋਣਾਂ ਸਬੰਧੀ ਚਰਚਾ

ਮਾਹਿਲਪੁਰ (ਦ ਸਟੈਲਰ ਨਿਊਜ਼)।  ਡਾ. ਰਾਜ ਕੁਮਾਰ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੀਟ ਮਿਲਣ ਤੋਂ ਬਾਅਦ ਪਾਰਟੀ ਵਰਕਰਾਂ ਤੇ ਅਹੁੱਦੇਦਾਰਾਂ ਵਲੋਂ ਆਪਣੀਆਂ-ਆਪਣੀਆਂ ਜਿੰਮੇਵਾਰੀਆਂ ਸੰਭਾਲ ਲਈਆਂ ਗਈਆਂ ਹਨ। ਇਸ ਸਬੰਧੀ ਗੁਰਪ੍ਰੀਤ ਸਿੰਘ ਜਸਵਾਲ ਜਿਲਾ ਜਨਰਲ ਸਕੱਤਰ ਕਾਂਗਰਸ ਹੁਸ਼ਿਆਰਪੁਰ ਤੇ ਪਰਵਿੰਦਰ ਸਿੰਘ ਸਰਪੰਚ ਭਾਮ ਵਲੋਂ ਚੋਣਾਂ ਸਬੰਧੀ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਉਮੀਦਵਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਨਾਲ ਚਰਚਾ ਕੀਤੀ ਗਈ।

Advertisements

ਇਸ ਮੌਕੇ ਗੁਰਪ੍ਰੀਤ ਸਿੰਘ ਜਸਵਾਲ ਨੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ। ਉਹਨਾਂ ਕਿਹਾ ਕਿ ਡਾ. ਰਾਜ ਕੁਮਾਰ ਨੂੰ ਜਿਤਾਉਣ ਲਈ ਸਮੂਹ ਵਰਕਰ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਣਗੇ ਅਤੇ ਸਮੂਹ ਟੀਮ ਨੂੰ ਨਾਲ ਲੈ ਕੇ ਘਰ ਘਰ ਜਾ ਕੇ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਜਿਸ ਤਰਾਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੰਪੇਨ ਚਲਾਈ ਗਈ ਸੀ ਉਸ ਤੋਂ ਵੀ ਵੱਧ ਜੋਰ ਨਾਲ ਇਸ ਵਾਰ ਵੀ ਕੰਪੇਨ ਚਲਾਈ ਜਾਵੇਗੀ। 

LEAVE A REPLY

Please enter your comment!
Please enter your name here