ਸੁਚੇਤਾ ਦੇਵ ਨੇ ਲੀਗਲ ਏਡ ਕਲੀਨਿਕਾਂ ਤੇ ਸਾਂਝ ਕੇਂਦਰਾਂ ਦਾ ਕੀਤਾ ਨਿਰੀਖਣ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੀ ਅਗਵਾਈ ਵਿੱਚ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਵਲੋਂ ਹੁਸ਼ਿਆਰਪੁਰ ਵਿਖੇ ਲੀਗਲ ਲੀਟਰੇਸੀ ਕਲੱਬਾਂ, ਲੀਗਲ ਏਡ ਕਲੀਨਿਕਾਂ ਅਤੇ ਸਾਂਝ ਕੇਂਦਰਾਂ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਹਨਾਂ ਵਲੋਂ ਗਤੀਵਿਧੀਆਂ ਸਬੰਧੀ ਰਜਿਸਟਰ ਦੇਖੇ ਗਏ।

Advertisements

ਉਹਨਾਂ ਕਲੀਨਿਕ ਅਤੇ ਸਾਂਝ ਕੇਂਦਰਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਜ਼ਰੂਰੀ ਨਿਰਦੇਸ਼ ਵੀ ਦਿੱਤੇ, ਤਾਂ ਜੋ ਆਮ ਜਨਤਾ ਨੂੰ ਕਲੀਨਿਕਾਂ ਅਤੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਹੋ ਸਕੇ। ਉਪਰੋਕਤ ਤੋਂ ਇਲਾਵਾ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾਘਰ, ਵਿੱਦਿਆ ਮੰਦਿਰ, ਸਰਕਾਰੀ ਸੀਨੀਅਰ ਮਾਡਲ ਸਕੂਲ ਸ਼ਿਮਲਾ ਪਹਾੜੀ, ਪੀ.ਡੀ.ਆਰੀਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਵਿਖੇ ਪਹਿਲਾਂ ਖੋਲੇ ਗਏ ਲੀਗਲ ਲੀਟਰੇਸੀ ਕਲੱਬਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ/ਸਲਾਹ ਦੇਣ ਸਬੰਧੀ ਵਿਚਾਰ ਸਾਂਝੇ ਕੀਤੇ ਕੀਤੇ ਅਤੇ ਨੈਸ਼ਨਲ ਲੀਗਲ ਅਥਾਰਟੀ ਵਲੋਂ ਅਪ੍ਰੈਲ 2019 ਤੋਂ ਜੂਨ 2019 ਦੌਰਾਨ ਦੇ ਐਕਸ਼ਨ ਪਲਾਨ ਮੁਤਾਬਿਕ ਲੀਗਲ ਲੀਟਰੇਸੀ ਕਲੱਬਾਂ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਨਿਰਦੇਸ਼ ਵੀ ਜਾਰੀ ਕੀਤੇ।

ਇਸ ਮੌਕੇ ਪ੍ਰਿੰਸੀਪਲ ਅਸ਼ਵਨੀ ਕੁਮਾਰ, ਰਾਮਾ ਕੁਮਾਰੀ, ਟੀਮਾਟਨੀ ਆਹਲੂਵਾਲੀਆ, ਮੈਡਮ ਮੋਨਿਕਾ, ਸੋਭਾ ਰਾਣੀ, ਮੈਡਮ ਸਤਿੰਦਰ ਕੌਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਵਨ ਕੁਮਾਰ ਸ਼ਰਮਾ ਤੋਂ ਇਲਾਵਾ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here