ਮਨੁੱਖ ਲਈ ਆਪਣੀ ਆਮਦਨ ਦੇ ਕੁੱਝ ਹਿੱਸੇ ਦੀ ਬੱਚਤ ਕਰਨੀ ਜ਼ਰੂਰੀ- ਵੇਦਪਾਲ ਸਿੰਘ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ। ਬਜਾਜ ਅਲਾਇੰਜ਼ ਲਾਈਫ ਇਨਸ਼ਿਓਰੈਂਸ ਕੰਪਨੀ ਦੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਸਥਾਨਕ ਰੇਲਵੇ ਰੋਡ ਬਹਿਲ ਕੰਪਲੈਕਸ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜੁੱਗੋ-ਜੁੱਗ ਅਟੱਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਉਪਰੰਤ ਭਾਈ ਗੁਰਵਿੰਦਰ ਸਿੰਘ ਸਲਵਾੜਾ ਹਜ਼ੂਰੀ ਰਾਗੀ ਨੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ। ਇਸ ਮੌਕੇ ਉਚੇਚੇ ਤੌਰ ‘ਤੇ ਤਜਿੰਦਰਪਾਲ ਸਿੰਘ ਰਿਜ਼ਨਲ ਹੈੱਡ, ਨਵੀਨ ਸੂਰੀ ਰਿਜ਼ਨਲ ਕਮਰਸ਼ੀਅਲ ਮੈਨੇਜਰ ਪੰਜਾਬ, ਹਰਿਆਣਾ, ਹਿਮਾਚਲ, ਜੇ.ਐਂਡ ਕੇ. ਨੇ ਸ਼ਿਰਕਤ ਕੀਤੀ।

Advertisements

ਚੀਫ ਬ੍ਰਾਂਚ ਮੈਨੇਜਰ ਰਵਿੰਦਰ ਕੁਮਾਰ ਪੁਰੀ ਦੀ ਅਗਵਾਈ ਹੇਠ ਬਣਾਏ ਇਸ ਨਵੇਂ ਦਫਤਰ ਦੇ ਉਦਘਾਟਨ ਦੀ ਰਸਮ ਇਨਕਮ ਟੈਕਸ ਕਮਿਸ਼ਨਰ ਵੇਦਪਾਲ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤੀ। ਆਪਣੇ ਸੰਬੋਧਨ ਵਿੱਚ ਇਨਕਮ ਟੈਕਸ ਕਮਿਸ਼ਨਰ ਵੇਦਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਮਨੁੱਖ ਲਈ ਆਪਣੀ ਆਮਦਨ ਦੇ ਕੁੱਝ ਹਿੱਸੇ ਦੀ ਬੱਚਤ ਕਰਨੀ ਬਹੁਤ ਜ਼ਰੂਰੀ ਹੈ ਪਰੰਤੂ ਇਸ ਨੂੰ ਸਹੀ ਤਰੀਕੇ ਨਾਲ ਸਹੀ ਜਗਾ ਤੇ ਇਨਵੈਸਟ ਕਰਨਾ ਵੀ ਇੱਕ ਬਹੁਤ ਵੱਡੀ ਕਲਾ ਹੈ ਤਾਂ ਜੋ ਸਾਡੀਆਂ ਭਵਿੱਖ ਦੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੋ ਸਕਣ ਤੇ ਆਉਣ ਵਾਲੇ ਸਮੇਂ ਨੂੰ ਸੁਖਮਈ ਤੇ ਅਨੰਦਮਈ ਬਣਾਇਆ ਜਾ ਸਕੇ। ਉਹਨਾਂ ਸਰਕਾਰ ਨੂੰ ਸਮੇਂ ਸਿਰ ਟੈਕਸ ਦੀ ਅਦਾਇਗੀ ਕਰਨ ਨੂੰ ਬਹੁਤ ਵੱਡੀ ਦੇਸ਼ ਸੇਵਾ ਕਰਾਰ ਦਿੰਦਿਆਂ ਕਿਹਾ ਕਿ ਟੈਕਸ ਬਚਾਉਣਾ ਹਰ ਇੱਕ ਦਾ ਹੱਕ ਹੈ ਪਰੰਤੂ ਇਸ ਲਈ ਸਹੀ ਤਰੀਕੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Àਹਨਾਂ ਬਜਾਜ ਅਲਾਇੰਸ ਦੇ ਸਾਰੇ ਸਟਾਫ ਨੂੰ ਨਵੇਂ ਦਫਤਰ ਦੀ ਮੁਬਾਰਕਬਾਦ ਦਿੰਦਿਆਂ ਗ੍ਰਾਹਕਾਂ ਦੀ ਭਲਾਈ ਲਈ ਵਧੀਆ ਸੇਵਾਵਾਂ ਪ੍ਰਦਾਨ ਕਰਨ ਦੀ ਉਮੀਦ ਪ੍ਰਗਟਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਨੇਜਰ ਕੁਲਜੀਤ ਸਿੰਘ, ਬਲਜੀਤ ਸਿੰਘ, ਨਰੇਸ਼ ਰਾਣਾ, ਯੋਗਰਾਜ ਬੈਂਸ, ਜਸਪਾਲ ਸਿੰਘ, ਅਮਰੀਕ ਸਿੰਘ, ਰੋਹਿਤ ਖੁਲੱਰ, ਦੀਪਕ ਸ਼ਰਮਾ, ਗੁਰਬਿੰਦਰ ਸਿੰਘ ਪਲਾਹਾ, ਨਵੀਨ ਸੇਠੀ, ਅੰਮ੍ਰਿਤਪਾਲ ਸਿੰਘ ਤੁਲੀ, ਹਰਦਿਆਲ ਸਿੰਘ, ਜੈਸਮੀਨ ਬੱਸਣ, ਨਰਿੰਦਰ ਸਿੰਘ, ਜਤਿੰਦਰ ਪੁਰੀ, ਅਵਤਾਰ ਸਿੰਘ, ਬਹਾਦਰ ਖਾਨ, ਡਾ.ਮੋਹਣ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਮੈਡਮ ਲਖਵਿੰਦਰ ਕੌਰ, ਬਿਕਰਮ ਸ਼ਰਮਾ, ਕੁਲਵੀਰ ਸਿੰਘ, ਤਰੁਣ ਗੁਪਤਾ, ਰਜਿੰਦਰ ਸਿੰਘ ਸੈਣੀ, ਸੋਢੀ ਰਾਮ, ਅਭਿਲਾਸ਼ ਜੈਨ, ਤਰਸੇਮ ਲਾਲ ਸੈਣੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here