ਖੰਨਾ ਦਾ ਜੇਜੋਂ ਦੁਆਬਾ ਵਿਖੇ ਪਹੁੰਚਣ ਤੇ ਕੀਤਾ ਸਵਾਗਤ 

ਹੁਸ਼ਿਆਰਪੁਰ/ਮਾਹਿਲਪੁਰ(ਦ ਸਟੈਲਰ ਨਿਊਜ਼)। ਦੇਸ਼ ਵਿੱਚ ਭਾਜਪਾ ਦੀ ਦੂਸਰੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਪਿੰਡ ਜੇਜੋਂ ਦੁਆਬਾ ਵਿਖੇ ਪਹੁੰਚਣ ਤੇ ਅਵਿਨਾਸ਼ ਰਾਏ ਖੰਨਾ ਰਾਸ਼ਟਰੀ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਨੰਬਰਦਾਰ ਪਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਸਾਬਕਾ ਸਰਪੰਚ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

Advertisements

ਇਸ ਮੌਕੇ ਤਜਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਸਲੀਨ ਭੱਲਾ, ਮੀਨਾਕਸ਼ੀ ਖੰਨਾ, ਇੰਦਰਪਾਲ ਸਿੰਘ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਰਾਸ਼ਟਰੀ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਦੇਸ਼ ਦੇ ਲੌਕਾਂ ਨੇ ਦੂਜੀ ਵਾਰ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਗਾਈ ਹੈ। ਉਹਨਾਂ ਕਿਹਾ ਕਿ ਆਪਣੇ ਇਲਾਕੇ ਜੇਜੋਂ ਦੁਆਬਾ ਲਈ ਵਿਕਾਸ ਦੀ ਕੋਈ ਕਸਰ ਨਹੀ ਛੱਡੀ ਜਾਵੇਗੀ।

ਇਸ ਮੌਕੇ ਨੰਬਰਦਾਰ ਪਰਵੀਨ ਸੋਨੀ ਵਲੋਂ ਅਵਿਨਾਸ਼ ਰਾਏ ਖੰਨਾ ਜੀ ਦਾ ਪਿੰਡ ਲਈ ਕੀਤੇ ਹੋਏ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ ਗਿਆ ਤੇ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਪਿੰਡ ਦੀ ਤਰੱਕੀ ਲਈ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਓਮ ਪ੍ਰਕਾਸ਼ ਮੁੱਖ ਸੇਵਾਦਾਰ ਬਾਬਾ ਔਗੜ ਫਤੇ ਨਾਥ ਮੰਦਰ, ਸੋਢੀ ਸਿੰਘ, ਪੰਚ ਨਵਜੋਤ ਸਿੰਘ ਬੈਂਸ, ਅਸ਼ਵਨੀ ਖੰਨਾ, ਪੰਚ ਗੀਤਾ ਰਾਣੀ, ਜੋਤੀ ਭੂਸ਼ਣ, ਕੀਮਤੀ ਲਾਲ ਜੈਨ, ਬਿੱਲਾ ਜੈਨ, ਰਮੇਸ਼ ਜੈਨ, ਪ੍ਰਿੰਸੀਪਲ ਬਲਵਿੰਦਰਜੀਤ ਕੌਰ, ਰਤਨ ਚੰਦ, ਰਮੇਸ਼ ਕੁਮਾਰ, ਚਾਰਾ ਚੰਦ ਸਮੇਤ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here