ਆਰਥਿਕ ਗਣਨਾ ਦੇ ਫ਼ੀਲਡ ਸਟਾਫ ਨੂੰ ਟਰੇਨਿੰਗ ਦੇਣ ਲਈ ਲਗਾਈ ਵਰਕਸ਼ਾਪ

ਹੁਸ਼ਿਆਰਪਰ (ਦ ਸਟੈਲਰ ਨਿਊਜ਼)। ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਸਬੰਧੀ ਕੇਂਦਰੀ ਮੰਤਰਾਲਾ ਭਾਰਤ ਸਰਕਾਰ ਵੱਲੋਂ 7ਵੀਂ ਆਰਥਿਕ ਗਣਨਾ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰ ਇਸ ਕੰਮ ਲਈ ਕਾਮਨ ਸਰਵਿਸ ਸੈਂਟਰਾਂ ਨੂੰ ਅਧਿਕਾਰਿਤ ਕੀਤਾ ਗਿਆ ਹੈ। ਕੇਂਦਰੀ ਅੰਕੜਾ ਸੰਗਠਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਆਰਥਿਕ ਗਣਨਾ ਲਈ ਡਿਪਟੀ ਕਮਿਸ਼ਨ ਈਸ਼ਾ ਕਾਲੀਆ ਕਮੇਟੀ ਦੇ ਚੇਅਰਮੈਨ, ਜਦਕਿ ਉਪ ਅਰਥ ਅੰਕੜਾ ਸਲਾਹਕਾਰ ਇਸਦੇ ਨੋਡਲ ਅਫ਼ਸਰ ਹੋਣਗੇ।

Advertisements

ਜਾਣਕਾਰੀ ਦਿੰਦਿਆਂ ਉਪ ਅਰਥ ਤੇ ਅੰਕੜਾ ਸਲਾਹਕਾਰ ਹੁਸ਼ਿਆਰਪੁਰ ਦਫ਼ਤਰ ਦੇ ਅਫ਼ਸਰ ਬਲਵੰਤ ਸਿੰਘ ਨੇ ਦੱਸਿਆ ਕਿ ਆਰਥਿਕ ਗਣਨਾ ਦਾ ਕੰਮ ਸਮੁੱਚੇ ਭਾਰਤ ਵਿੱਚ ਡਿਜੀਟਲ ਇੰਡੀਆ ਮਾਧਿਅਮ ਦੀ ਪ੍ਰਾਥਮਿਕਤਾ ਨੂੰ ਮੁੱਖ ਰੱਖਦਿਆ ਬਿਨਾਂ ਕਿਸੇ ਪੇਪਰ ਵਰਕ ਤੋਂ ਮੋਬਾਇਲ ਐਪ ਰਾਹੀਂ ਕੀਤਾ ਜਾਣਾ ਹੈ। ਇਸ ਸਬੰਧੀ ਜ਼ਿਲਾ ਹੁਸ਼ਿਆਰਪੁਰ ‘ਚ ਲਾਏ ਗਏ ਫ਼ੀਲਡ ਸਟਾਫ਼ ਲਈ ਇੱਕ ਦਿਨ ਦੀ ਟਰੇਨਿੰਗ ਵਰਕਸ਼ਾਪ ਲਾਈ ਗਈ।

ਇਸ ਟਰੇਨਿਗ ਵਰਕਸ਼ਾਪ ਵਿੱਚ ਐਨ.ਐਸ.ਐਸ.ਓ. (ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ) ਤੋਂ ਬਲਵੀਰ ਸਿੰਘ ਅਤੇ ਅਰੁਣ ਬਹਿਲ ਵਲੋਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਦੱਸਿਆ ਗਿਆ ਕਿ ਹੁਸ਼ਿਆਰਪੁਰ ਵਿੱਚ ਇਸ ਆਰਥਿਕ ਗਣਨਾ ਦੌਰਾਨ ਹਰ ਇੱਕ ਆਰਥਿਕ ਅਦਾਰੇ ਬਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਡਾਟਾ ਇੱਕਤਰ ਕੀਤਾ ਜਾਵੇਗਾ। ਇਸ ਦੌਰਾਨ ਕਾਮਨ ਸਰਵਿਸ ਸੈਂਟਰ ਦੇ ਸਟੇਟ ਪ੍ਰੋਜੈਕਟ ਮੈਨੇਜਰ ਚਰਨਜੀਤ ਰਾਏ ਦੁਆਰਾ ਗਿਣਤੀਕਾਰਾਂ ਨੂੰ ਮੋਬਾਇਲ ਐਪ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। 

LEAVE A REPLY

Please enter your comment!
Please enter your name here