ਸੋਨਾਲੀਕਾ ਨੇ ਸਰਕਾਰੀ ਪੋਲੀਟੈਕਨਿਕ ਕਾਲਜ ਨੂੰ ਕੀਤਾ ਟਰੈਕਟਰ ਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਤਕਨੀਕੀ ਸਿਖਆ ਦੇ ਖੇਤਰ ਵਿੱਚ ਪੰਜ ਦਹਾਕਿਆ ਤੋਂ ਇਸ ਇਲਾਕੇ ਦੀ ਸੇਵਾ ਨਿਭਾ ਰਹੇ ਪੰ. ਜੇ.ਆਰ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਨੂੰ ਅਮ੍ਰਿਤ ਸਾਗਰ ਮਿੱਤਲ ਵਾਈਸ ਚੇਅਰਮੈਨ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ ਲਿਮਟਿਡ ਹੁਸ਼ਿਆਰਪੁਰ ਵਲੋਂ ਟਰੈਕਟਰ ਦਾਨ ਕੀਤਾ । ਇਸ ਸਬੰਧੀ ਇਸ ਸਮਾਗਮ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮਾਨਯੋਗ ਅਮਿਤ ਸਰੀਨ ਐਸ.ਡੀ.ਐਮ. ਹੁਸ਼ਿਆਰਪੁਰ ਨੇ ਕੀਤੀ। ਟਰੈਕਟਰ ਦੇਣ ਦੀ ਰਸਮ ਸੋਨਾਲੀਕਾ ਦੇ ਉਚ ਅਧਿਕਾਰੀ ਅਕਸ਼ੇ ਸੰਗਵਾਨ ਅਤੇ ਰਜਨੀਸ਼ ਕੁਮਾਰ ਸੰਦਲ ਵਲੋ ਅਦਾ ਕੀਤੀ ਗਈ ।

Advertisements

ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਕੋਰ ਨੇ ਸੋਨਾਲੀਕਾ ਟਰੈਕਟਰਜ ਦੀ ਪੂਰੀ ਮੈਨੇਜਮੈਟ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਕਾਲਜ ਦੇਸ਼ ਦੇ ਬੇਹਤਰੀਨ ਤਕਨੀਕੀ ਸਿਖਆ ਕਾਲਜਾ ਵਿੱਚੋ ਇਕ ਹੈ ਅਤੇ ਦੇਸ਼ਾ ਵਿਦੇਸ਼ਾ ਵਿਚ ਇਥੇ ਪੜ ਚੁਕੇ ਵਿਦਆਰਥੀ ਸੇਵਾ ਕਰਦੇ ਹਨ । ਇਸ ਮੋਕੇ ਤੇ ਡਾਕਟਰ ਸਤਪਾਲ ਗੋਜਰਾ,  ਪ੍ਰੋਫੇਸਰ ਖੁਸ਼ਵਖਤ ਸਿੰਘ, ਪ੍ਰੋਫੈਸਰ ਵਿਪੁਲ ਬੱਗਾ, ਪ੍ਰੋਫੇਸਰ ਬਹਾਦਾਰ ਸਿੰਘ ਸੁਨੇਤ,  ਪ੍ਰੋਫੈਸਰ ਮੇਜਰ ਸਿੰਘ, ਬਲਬੀਰ ਸਿੰਘ ਸੋਢੀ, ਚੰਦਰ ਸ਼ੇਖਰ ਵੀ ਹਾਜਰ ਸਨ । ਕਾਲਜ ਦੇ ਸਟਾਫ ਅਤੇ ਵਿਦਆਰਥੀਆਂ ਵਲੋਂ ਆਏ ਮਹਿਮਾਨਾਂ ਨੂੰ ਪੋਦੇ ਦੇ ਕੇ ਸਨਮਾਨਿਤ ਕੀਤਾ ਗਿਆ ।

LEAVE A REPLY

Please enter your comment!
Please enter your name here