ਸ੍ਰੀ ਗੁਰੂ ਰਵਿਦਾਸ ਜੀ ਦਾ 491ਵਾਂ ਜੋਤੀ ਜੋਤ ਸਮਾਗਮ 18 ਜੂਨ ਨੂੰ 

ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਬਾਬਾ ਹੀਰਾ ਦਾਸ ਜੀ ਮਹਾਰਾਜ ਉਦਾਸੀਨ ਨਾਂਗਿਆਂ ਦਾ ਡੇਰਾ ਸੱਚ ਖੰਡ ਪਿੰਡ ਡਾਂਡੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 491ਵਾਂ ਜੋਤੀ ਜੋਤ ਅਤੇ ਸੰਤ ਬਾਬਾ ਨੰਦ ਦਾਸ ਮਹਾਰਾਜ ਜੀ ਦੀ 64ਵੀਂ ਸਲਾਨਾ ਬਰਸੀ ਮੌਕੇ ਮਹਾਨ  ਸੰਤ ਸਮਾਗਮ  ਗੱਦੀ ਨਸ਼ੀਨ ਸੰਤ ਜਸਵਿੰਦਰ ਸਿੰਘ ਜੀ ਖਜ਼ਾਨਚੀ ਸ਼੍ਰੀ ਗੁਰੂ ਰਵਿਦਾਸ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 18 ਜੂਨ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਜਸਵਿੰਦਰ ਸਿੰਘ ਡਾਂਡੀਆਂ ਨੇ ਦੱਸਿਆ ਕਿ 18 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ  ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼ ਤੇ ਪੰਜਾਬ ਦੇ ਮਸ਼ਹੂਰ ਰਾਗੀ, ਢਾਡੀ, ਕੀਰਤਨੀਏ ਅਤੇ ਕਥਾ ਵਾਚਕ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।

ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੋੜਿਆਂ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਵੈਦ ਪਰਦੀਪ ਦਾਸ, ਰਾਜ ਰਾਣੀ, ਬਾਵਾ ਸਿੰਘ, ਮਹਿੰਦਰ ਕੌਰ, ਲੈਂਬਰ ਸਿੰਘ, ਨਰਿੰਦਰ ਕੌਰ, ਦਰਸ਼ਨ ਕੌਰ, ਪਲਵਿੰਦਰ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਪਰਕਾਸ਼ ਕੌਰ, ਦਵਿੰਦਰ ਕੌਰ, ਮਨਦੀਪ ਕੌਰ, ਦੀਕਸ਼ਾ, ਮੋਹਨ ਦਾਸ, ਜਸਮੀਨ, ਦਮਨਵੀਰ, ਦਵਿੰਦਰ ਕੌਰ, ਦਲਜੀਤ ਕੌਰ, ਹਰਭਜਨ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ, ਪਿਆਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here