ਸਿਹਤ ਵਿਭਾਗ ਨੇ ਦੁੱਧ ਅਤੇ ਖਾਣ ਪੀਣ ਵਾਲੀ ਵਸਤਾਂ ਦੇ ਲਏ 9 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਿਸ਼ਨ ਤੰਦਰੁਸਤ ਪੰਜਾਬ  ਦੇ ਤਹਿਤ ਸੁਰੱਖਿਅਤ ਆਹਾਰ ਤੰਦਰੁਸਤ ਜੀਵਨ ਦਾ ਆਧਾਰ ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਣ ਪੀਣ ਦੀਆ ਵਸਤੂਆਂ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਕਮ- ਜਿਲਾਂ ਸਿਹਤ ਅਫਸਰ ਡਾ ਸੇਵਾ ਸਿੰਘ ਦੀ ਅਗੁਵਾਈ ਹੇਠ ਬਣਾਈ ਗਈ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਰਮਨ ਵਿਰਦੀ ਸਵੇਰ ਸਮੇ ਜਿਲੇ ਦੇ ਹੁਸ਼ਿਆਰਪੁਰ ਸ਼ਹਿਰ ਮਹਿਲਪੁਰ, ਅਤੇ ਗੜਸ਼ੰਕਰ ਖੇਤਰਾਂ ਵਿੱਚ ਦਸਤਕ ਦੇ ਕੇ ਕਰਵਾਈ ਕਰਦੇ ਹੋਏ ਦੁੱਧ,  ਦਹੀ,  ਬਰਫ ਅਤੇ ਹੋਰ ਖਾਣ ਪੀਣ ਵਸਤੂਆਂ ਦੇ 9 ਸੈਂਪਲ ਲਏ ਗਏ। ਜਿਸ ਵਿੱਚ ਦੁੱਧ ਦੇ 3,  ਦਹੀ ਦਾ 1,  ਉਤਪਾਦਾਂ ਦੇ ਸੈਂਪਲ ਲਏ ਗਏ। ਇਸ ਉਪਰੰਤ ਟੀਮ ਵੱਲੋਂ ਇਸ ਖੇਤਰ ਦੇ ਢਾਬਾ ਅਤੇ ਸਵੀਟ ਸ਼ਾਪ ਦੀ ਚੈਕਿੰਗ ਕਰਕੇ ਮਿਠਾਇਆਂ  ਦੇ ਦੋ ਅਤੇ ਸਰੋ ਦੇ ਤੇਲ ਤੋਂ ਇਲਾਵਾਂ ਦਾਲ ਅਤੇ ਸੋਇਆ ਪਨੀਰ ਦੇ ਸੈਂਪਲ ਲੈ ਕੇ ਨਿਰੀਖਣ ਵਸਤੇ ਸਟੇਟ ਲੈਬਰਟਰੀ ਨੂੰ ਭੇਜ ਦਿੱਤੇ ਗਏ ਹਨ।

Advertisements

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਖਾਣ ਪੀਣ ਦੀ ਮਿਲਾਵਟ ਰੋਕਣ ਵਾਸਤੇ ਅਤੇ ਲੋਕਾਂ ਨੂੰ ਗੁਣਵੰਤਾ ਭਰਪੂਰ ਵਸਤੂਆ ਉਪਲੱਬਧ ਕਰਵਾਉਣ ਵਾਸਤੇ ਭਵਿੱਖ ਵਿੱਚ ਵੀ ਅਜਿਹੀ ਛਾਪੇਮਾਰੀ ਜਾਰੀ ਰਹੇਗੀ । ਉਹਨਾਂ ਮਿਲਾਵਟ ਖੋਰਾ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੀ ਸਿਹਤ ਨਾਲ ਨਾ ਖਿਲਵਾੜ ਕਰਨ ਦੀ ਹਦਾਇਤ ਵੀ ਕੀਤੀ । ਫੂਡ ਬਿਜਨਿਸ ਉਪਰੇਟਰਾਂ ਨੂੰ ਫੂਡ ਸੇਫਟੀ ਅਤੇ ਸਟੈਰਡ ਐਕਟ ਤਹਿਤ ਆਪਣੀਆਂ ਰਜਿਸਟਰੇਸ਼ਨ /ਲਾਈਸੈਂਸ ਲੈਣ ਬਾਰੇ ਵੀ ਦੱਸਿਆ ਗਿਆ।

 ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ ਪੀਣ ਦੀਆਂ ਵਸਤੂਆਂ ਖਰੀਦਣ ਸਮੇਂ ਧਿਆਨ ਰੱਖਣ ਜੇਕਰ ਕੋਈ ਮਿਲਵਟ ਖੋਰੀ ਕਰਦਾ ਹੈ ਤਾਂ ਤਰੁੰਤ ਉਸ ਵਾਰੇ ਸਿਵਲ ਸਰਜਨ ਦਫਤਰ ਵਿਖੇ ਇਤਲਾਹ ਦੇਣ ਵਿਭਾਗ ਵੱਲੋ ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਮੋਕੇ ਨਰੇਸ਼ ਕੁਮਾਰ, ਅਸ਼ੋਕ ਕੁਮਾਰ ਤੇ ਰਾਮ ਲੁਭਾਇਆ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here