ਸ਼ਾਨਦਾਰ ਵਿਦਿਅਕ ਸੇਵਾਵਾਂ ਲਈ ਜਸਵੀਰ ਸਿੰਘ ਨੂੰ ਕੀਤਾ ਸਨਮਾਨਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਮਿਡਲ ਸਕੂਲ ਸਰਹਾਲਾ ਖੁਰਦ ਦੇ ਪੰਜਾਬੀ ਮਾਸਟਰ ਜਸਵੀਰ ਸਿੰਘ ਨੂੰ ਜੀਵਨ ਭਰ ਦੀਆਂ ਸ਼ਾਨਦਾਰ ਵਿਦਿਅਕ ਸੇਵਾਵਾਂ ਲਈ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸੇਵਾ ਮੁਕਤੀ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜਿਆ ਗਿਆ। ਇਹ ਜਾਣਕਾਰੀ ਉਹਨਾਂ ਦੀ ਸੇਵਾ ਮੁਕਤੀ ਮੌਕੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਭਾਗ ਦੀ ਸਹਿਤਕਾਰ ਅਧਿਆਪਕ ਕੋਰ ਕਮੇਟੀ ਮੈਂਬਰ ਬਲਜਿੰਦਰ ਮਾਨ ਨੇ ਆਾਪਣੇ ਸੰਬੋਧਨ ਵਿਚ ਆਾਖੇ।

Advertisements

ਉਹਨਾਂ ਅੱਗੇ ਕਿਹਾ ਕਿ ਜਸਵੀਰ ਸਿੰਘ ਭਾਵਂੇ ਪੰਜਾਬੀ ਮਾਸਟਰ ਰਹੇ ਪਰ ਉਹਨਾਂ ਨੇ ਵਿਦਿਆਰਥੀਆਂ ਨੂੰ ਗਣਿਤ ਅਤੇ ਸਾਇੰਸ ਆਦਿ ਵਿਸ਼ਿਆਂ ਵਿਚ ਵੀ ਮਾਹਿਰ ਬਣਾਈ ਰੱਖਿਆ। ਉਹ ਸਹਿ ਵਿਦਿਅਕ ਕਿਰਿਆਵਾਂ ਨਾਲ ਬੱਚੇ ਦੇ ਸਰਬਪੱਖੀ ਵਿਕਾਸ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਰਹੇ। ਉਹਨਾਂ ਸਾਰਾ ਜੀਵਨ ਸਿਖਿਆ ਨੂੰ ਸਮਰਪਿਤ ਹੋ ਕੇ ਕਾਰਜ ਕੀਤਾ ਅਤੇ ਸਟਾਫ ਤੇ ਬੱਚਿਆਂ ਵਿਚ ਹਰਮਨ ਪਿਆਰਤਾ ਹਾਸਿਲ ਕੀਤੀ। ਇਸ ਸਨਮਾਨ ਸਮਾਰੋਹ ਦਾ ਆਯੋਜਨ ਸਕੂਲ ਸਟਾਫ ਵਲੋਂ ਮੁੱਖ ਅਧਿਆਪਕਾ ਜਸਵੀਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ।

ਜਿਸ ਵਿਚ ਮੰਚ ਸੰਚਾਲਨ ਕਰਦਿਆਂ ਸੁਰਿੰਦਰ ਪਾਲ ਨੇ ਆਖਿਆ ਕਿ ਅੱਜ ਉਹਨਾਂ ਦਾ ਸਕੂਲ ਇਕ ਅਹਿਮ ਇਨਸਾਨ ਤੇ ਕਾਬਲ ਅਧਿਆਪਕ ਦੀਆਂ ਸੇਵਾਵਾਂ ਤੋਂ ਵਿਰਵਾ ਹੋ ਗਿਆ ਹੈ।  ਬੱਚਿਆਂ ਵਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸੁਰੇਸ਼ ਕੁਮਾਰ ਅਤੇ ਸੀਤਲ ਕੌਰ ਨੇ ਉਹਨਾਂ ਦੇ ਸਹਿਯੋਗੀ ਸੁਭਾਓ ਦੀ ਪ੍ਰਸ਼ੰਸ਼ਾ ਕੀਤੀ। ਸਾਰੇ ਸਟਾਫ ਅਤੇ ਵਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ  ਸਨਮਾਨਿਤ ਕਰਦਿਆਂ ਉਹਨਾਂ ਦੀ ਅਤੇ ਪਰਿਵਾਰ ਦੀ ਚੜਦੀ ਕਲਾ ਲਈ ਦੁਆ ਕੀਤੀ ਗਈ।

ਇਸ ਮੌਕੇ ਜਸਵੀਰ ਸਿੰਘ ਦੇ ਮਾਤਾ ਬੀਬੀ ਹਰਜਿੰਦਰ ਕੌਰ, ਜੀਵਨ ਸਾਥਣ ਮਨਜੀਤ ਕੌਰ ਅਤੇ ਬੇਟਾ ਮਨਵੀਰ ਸਿੰਘ ਸਮੇਤ ਪਤਵੰਤੇ,ਸਕੂਲ ਪ੍ਰਬੰਧਕ ਕਮੇਟੀ ਮੈਂਬਰ, ਸਟਾਫ ਅਤੇ ਬੱਚੇ ਹਾਜਰ ਸਨ। ਸਭ ਦਾ ਧੰਨਵਾਦ ਮੈਡਮ ਜਸਵੀਰ ਕੌਰ ਨੇ ਕੀਤਾ। 

LEAVE A REPLY

Please enter your comment!
Please enter your name here