ਬਾਸਮਤੀ ਦੀ ਫ਼ਸਲ ਤੇ ਨਾ ਕੀਤਾ ਜਾਵੇ ਦਵਾਈਆਂ ਦਾ ਸਪਰੇਅ: ਡਾ. ਵਿਨੇ ਕੁਮਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬਾਸਮਤੀ ਦੀ ਫ਼ਸਲ ਦੀ ਗੁਣਵੱਤਾ ਵਧਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਲਈ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਕਿਸਾਨ ਬਾਸਮਤੀ ਦੀ ਫਸਲ ‘ਤੇ ਰੋਕੀਆਂ 9 ਕੀਟਨਾਸ਼ਕ/ਉਲੀਨਾਸ਼ਕ ਦਵਾਈਆਂ ਐਸੀਫੇਟ, ਟ੍ਰਾਈਜੋਫਾਸ, ਥਾਇਆਮੀਥਾਕਸਮ, ਕਾਰਬੈਡਾਜਿਮ, ਟ੍ਰਾਈਸਾਇਕਲੋਜੋਲ, ਬੁਪਰੋਫੋਜਿਮ, ਕਾਰਬੋਫਿਊਰਾਨ, ਪ੍ਰੋਪੀਕੋਲਾਜੋਲ ਥਾਇਓਫੀਨੇਟ ਮਿਥਾਈਲ ਦਾ ਛਿੜਕਾਅ ਨਾ ਕਰਨ ਤਾਂ ਜੋ ਫ਼ਸਲ ਦੀ ਗੁਣਵੱਤਾ ਬਣੀ ਰਹੇ। ਉਨਾਂ ਦੱਸਿਆ ਕਿ ਵਧੇਰੇ ਨਾਈਟ੍ਰੋਜਨ ਪਾਉਣ ਨਾਲ ਬੂਟੇ ਦੀ ਉਚਾਈ ਵੱਧ ਜਾਂਦੀ ਹੈ, ਜਿਸ ਨਾਲ ਫਸਲ ਡਿੱਗ ਪੈਂਦੀ ਹੈ। ਉਨਾਂ ਦੱਸਿਆ ਕਿ ਇਸ ਨਾਲ ਸਿਰਫ਼ ਬੀਮਾਰੀ ਦਾ ਹਮਲਾ ਹੀ ਨਹੀਂ ਸਗੋਂ ਖਰਚਾ ਵੀ ਵੱਧਦਾ ਹੈ।

Advertisements

ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਪੂਸਾ ਬਾਸਮਤੀ 1121, 1718 ਨੂੰ 36 ਕਿਲੋ ਪ੍ਰਤੀ ਏਕੜ ਯੂਰੀਆ ਅਤੇ ਪੂਸਾ ਬਾਸਮਤੀ 1509 ਨੂੰ 54 ਕਿਲੋ ਪ੍ਰਤੀ ਏਕੜ ਯੂਰੀਆ ਦੀ ਬਰਾਬਰ 2 ਕਿਸ਼ਤਾਂ ਵਿੱਚ ਬਾਸਮਤੀ ਲਾਉਣ ਤੋਂ 3 ਅਤੇ 6 ਹਫ਼ਤੇ ਬਾਅਦ ਪਾਉਣ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੜੇ ਪਾਣੀ ਵਿੱਚ ਯੂਰੀਆ ਨਾ ਪਾਇਆ ਜਾਵੇ ਅਤੇ ਫ਼ਸਲ ਨੂੰ ਪਾਣੀ ਖਾਦ ਪਾਉਣ ਤੋਂ 3 ਦਿਨ ਬਾਅਦ ਹੀ ਲਾਇਆ ਜਾਵੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਸਲਾਹਕਾਰੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਬਾਸਮਤੀ ਦੀ ਗੁਣਵੱਤਾ ਵਿੱਚ ਹੋਰ ਵਾਧੇ ਦੇ ਨਾਲ ਕੌਮਾਂਤਰੀ ਮੰਡੀ ਵਿੱਚ ਫ਼ਸਲ ਨੂੰ ਹੋਰ ਵੀ ਵਧੀਆ ਮੁੱਲ ਮਿਲ ਸਕੇ।

LEAVE A REPLY

Please enter your comment!
Please enter your name here