ਪੂਰਨ ਨਗਰ ਵਿਖੇ ਸਰਕਾਰੀ ਸੜਕ ਤੋਂ ਕਬਜਾ ਨਾ ਹਟਾਉਣ ਤੇ ਬਸਪਾ ਕਰੇਗੀ ਸੰਘਰਸ਼: ਬਸਪਾ ਆਗੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦੇ ਆਗੂਆਂ ਉਂਕਾਰ ਸਿੰਘ ਝਮਟ, ਇੰਜ. ਮਹਿੰਦਰ ਸਿੰਘ, ਦਲਜੀਤ ਸਿੰਘ ਆਹਮ ਇੰਚਾਰਜ ਲੋਕ ਸਭਾ ਹਲਕਾ ਹੁਸ਼ਿਆਰਪੁਰ, ਪਵਨ ਕੁਮਾਰ ਹਲਕਾ ਪ੍ਰਧਾਨ ਹੁਸ਼ਿਆਰਪੁਰ, ਸੁਖਦੇਵ ਬਿੱਟਾ ਇੰਚਾਰਜ ਜ਼ਿਲਾ ਹੁਸ਼ਿਆਰਪੁਰ, ਹਰਜੀਤ ਲਾਡੀ ਸ਼ਹਿਰੀ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੂਰਨ ਨਗਰ ਹੁਸ਼ਿਆਰਪੁਰ ਵਿਖੇ ਦਲਿਤ ਸਮਾਜ ਦੇ ਮੁਹੱਲੇ ਨੂੰ ਜਾਂਦੀ ਸਰਕਾਰੀ ਸੜਕ ਤੇ ਪੈਲੇਸ ਮਾਲਕ ਵੱਲੋਂ ਜ਼ਬਰਦਸਤੀ ਕਬਜਾ ਕਰਕੇ ਆਪਣੇ ਪਲਾਟ ਵਿਚ ਸ਼ਾਮਲ ਕਰਨ ਤੋਂ ਹੁਸ਼ਿਆਰਪੁਰ ਨਗਰ ਨਿਗਮ ਨੇ ਨਾਂ ਰੋਕਿਆ ਤਾਂ ਜ਼ਿਲਾ ਪ੍ਰਸ਼ਾਸਨ ਦੇ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਜ਼ਬਰਦਸਤ ਸੰਘਰਸ਼ ਕਰੇਗੀ।

Advertisements

ਬਸਪਾ ਆਗੂਆਂ ਨੇ ਕਿਹਾ ਕਿ ਪੈਲੇਸ ਦਾ ਮਾਲਕ ਸਰਕਾਰੀ ਰਸਤੇ ਤੇ ਕਬਜਾ ਇਕ ਸਥਾਨਕ ਮੰਤਰੀ ਦੀ ਹਮਾਇਤ ਨਾਲ ਕਰ ਰਿਹਾ ਹੈ। ਬਸਪਾ ਨੇਤਾਵਾਂ ਨੇ ਕਿਹਾ ਕਿ ਪੂਰਨ ਨਗਰ ਨੂੰ ਜਾਂਦਾ ਇਹ ਰਸਤਾ ਨਗਰ ਨਿਗਮ ਦੇ ਕਾਗਜਾਂ ਵਿੱਚ ਪੱਕਾ ਹੈ। ਇਸ ਰਸਤੇ ਵਿਚ ਨਿਗਮ ਵੱਲੋਂ ਸੀਵਰੇਜ, ਪਾਣੀ ਦੀ ਸਪਲਾਈ ਅਤੇ ਬਿਜਲੀ ਦੀਆਂ ਲਾਈਨਾਂ ਵੀ ਹਨ ਪਰ ਫੇਰ ਵੀ ਪੈਲੇਸ ਦਾ ਮਾਲਕ ਦਲਿਤ ਸਮਾਜ ਦੇ ਲੋਕਾਂ ਨਾਲ ਧੱਕੇ ਸ਼ਾਹੀ ਕਰਕੇ ਰਸਤੇ ਤੇ ਜ਼ਬਰਦਸਤੀ ਕਬਜਾ ਕਰ ਰਿਹਾ ਹੈ। ਜਿਸ ਨੂੰ ਰੋਕਣ ਵਿੱਚ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਨਾਕਾਮ ਰਿਹਾ ਹੈ।

ਬਸਪਾ ਨੇਤਾਵਾਂ ਨੇ ਕਿਹਾ ਕਿ ਮੁਹੱਲੇ ਦੇ ਲੋਕਾਂ ਨੇ ਨਗਰ ਨਿਗਮ ਕਮਿਸ਼ਨਰ, ਏ.ਡੀ.ਸੀ. ਹੁਸ਼ਿਆਰਪੁਰ, ਐਸ.ਐਸ.ਪੀ ਹੁਸ਼ਿਆਰਪੁਰ ਨੂੰ ਮਿਲਕੇ ਨਜਾਇਜ਼ ਕਬਜਾ ਰੋਕਣ ਦੀ ਮੰਗ ਕੀਤੀ ਪਰ ਰਾਜਨੀਤਿਕ ਦਬਾਅ ਹੋਣ ਕਾਰਨ ਕਿਸੇ ਵੀ ਅਧਿਕਾਰੀ ਨੇ ਕਬਜ਼ੇ ਨੂੰ ਰੋਕਣ ਦੀ ਕੋਸ਼ਿਸ਼ ਨਹੀ ਕੀਤੀ। ਪੈਲੇਸ ਮਾਲਕ ਨੇ ਕੰਧ ਕਰਕੇ ਰਸਤੇ ਤੇ ਕਬਜਾ ਕਰ ਲਿਆ ਅਤੇ ਦਲਿਤ ਘਰਾਂ ਨੂੰ ਜਾਂਦਾ ਰਸਤਾ ਬੰਦ ਕਰ ਦਿੱਤਾ। ਬਸਪਾ ਨੇਤਾਵਾਂ ਨੇ ਕਿਹਾ ਕਿ ਜੇਕਰ ਹਫ਼ਤੇ ਅੰਦਰ ਨਜਾਇਜ਼ ਕਬਜਾ ਨਾ ਹਟਾਇਆ ਗਿਆ ਤਾਂ ਬਸਪਾ ਡੀ.ਸੀ. ਦਫ਼ਤਰ ਦਾ ਘੇਰਾਉ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਭਟੋਆ, ਵਿਸ਼ਾਲ, ਇੰਦਰਜੀਤ ਤੇ ਰੰਜਿਤ ਵੀ ਮੌਜੂਦ ਸਨ।

LEAVE A REPLY

Please enter your comment!
Please enter your name here