ਲੀਚੀ ਫਲ ਬਾਰੇ ਫੈਲੀ ਅਫਵਾ ਤੋਂ ਦੂਰ ਰਹਿਣ ਲੋਕ: ਡਾ. ਅਵਤਾਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਡਾਇਰੈਕਟਰ ਬਾਗਬਾਨੀ ਹੁਸ਼ਿਆਰਪੁਰ ਡਾ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਅਫਵਾਹ ਫੈਲੀ ਹੋਈ ਹੈ ਕਿ ਬਿਹਾਰ ਵਿੱਚ ਲੀਚੀ ਖਾਣ ਨਾਲ 5 ਤੋਂ 15 ਸਾਲ ਦੀ ਉਮਰ ਦੇ ਬੱਚੇ ਬਿਮਾਰ ਹੋ ਗਏ ਹਨ, ਪਰ ਇਸ ਬਿਮਾਰੀ ਦਾ ਲੀਚੀ ਫਲ ਖਾਣ ਨਾਲ ਕੋਈ ਵੀ ਸਬੰਧ ਨਹੀਂ ਹੈ।

Advertisements

ਉਹਨਾਂ ਦੱਸਿਆ ਕਿ ਇਹ ਦਾਅਵਾ ਡਾਇਰੈਕਟਰ ਰਾਸ਼ਟਰੀ ਲੀਚੀ ਖੋਜ ਕੇਂਦਰ, ਮੁਜ਼ਫਰਾਬਾਦ ਡਾ. ਵਿਸ਼ਾਲ ਨਾਥ ਵਲੋਂ ਕੀਤਾ ਗਿਆ। ਉਹਨਾਂ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਲੀਚੀ ਫਲ ਵਿੱਚ ਕੋਈ ਵੀ ਅਜਿਹਾ ਤੱਤ ਨਹੀਂ ਪਾਇਆ ਗਿਆ, ਜੋ ਬਿਹਾਰ ਵਿੱਚ ਫੈਲੀ ਹੋਈ ਬਿਮਾਰੀ ਦਾ ਕਾਰਨ ਹੋਵੇ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੀਚੀ ਵਿੱਚ ਵਿਟਾਮਿਨ ਖਣਿਜ ਅਤੇ ਐਂਟੀਆਕਸਾਈਡ ਆਦਿ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਦਾ ਮਨੁੱਖੀ ਸਿਹਤ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।

LEAVE A REPLY

Please enter your comment!
Please enter your name here