Monday, October 12, 2026
Home Hoshiarpur ਨਾਵਲਕਾਰ ਜਸਵੰਤ ਸਿੰਘ ਦੇ 100ਵੇਂ ਜਨਮਦਿਨ ਤੇ ਕਨਵੀਨਰ ਟੇਰਕਿਆਨਾ ਨੇ ਲਗਾਏ ਬੂਟੇ

ਨਾਵਲਕਾਰ ਜਸਵੰਤ ਸਿੰਘ ਦੇ 100ਵੇਂ ਜਨਮਦਿਨ ਤੇ ਕਨਵੀਨਰ ਟੇਰਕਿਆਨਾ ਨੇ ਲਗਾਏ ਬੂਟੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ:ਜਤਿੰਦਰ ਪ੍ਰਿੰਸ। ਪ੍ਰਸਿੱਧ ਲੇਖਕ ਤੇ ਜ਼ਿਲਾ ਲੇਖਕ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਨੇ ਪੰਜਾਬੀ ਦੇ ਮਹਾਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮਦਿਨ ਤੇ ਕੈਨਾਲ ਕਲੋਨੀ ਹੁਸ਼ਿਆਰਪੁਰ ਵਿੱਚ ਬੂਟੇ ਲਗਾਏ। ਉਹਨਾਂ ਨਾਲ ਐਥਲੀਟ ਸੁਰਿੰਦਰ ਸ਼ਰਮਾ, ਇੰਜ. ਐਮ. ਐਸ. ਸੈਣੀ, ਅਸ਼ੀਸ਼ ਸੈਣੀ, ਗੁਲਸ਼ਨ ਵਰਮਾ, ਅਸ਼ਵਨੀ ਕੁਮਾਰ, ਕੇਸ਼ਵ ਤੇ ਮੁਨੀਸ਼ ਵੀ ਹਾਜ਼ਰ ਸਨ ਜੋਕਿ ਦਿਨੋ-ਦਿਨ ਪਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਲੈ ਕੇ ਫਿਕਰਮੰਦ ਹਨ।
ਟੇਰਕਿਆਨਾ ਨੇ ਕਿਹਾ ਕਿ ਜੇ ਸਾਡੇ ਲੋਕਾਂ ਵੱਲੋਂ ਦਰੱਖਤਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਹ ਲੈਣ ਤੇ ਪਾਣੀ ਪੀਣ ਦੀ ਸਮੱਸਿਆ ਹੀ ਵਿਕਰਾਲ ਰੂਪ ਧਾਰਣ ਕਰ ਜਾਵੇਗੀ। ਉਹਨਾਂ ਕਿਹਾ ਕਿ ਇਹ ਮਸਲੇ ਇੰਨੇ ਵੱਡੇ ਹੋ ਜਾਣਗੇ ਕਿ ਉਸ ਵੇਲੇ ਦੀਆਂ ਸਰਕਾਰਾਂ ਕੋਲੋਂ ਵੀ ਹੱਲ ਨਹੀ ਹੋ ਸਕਣਗੇ। ਉਹਨਾਂ ਕਿਹਾ ਕਿ ਕੁਦਰਤੀ ਵਾਤਾਵਰਣ ਦੀ ਸੰਭਾਲ ਬੇਹਦ ਜ਼ਰੂਰੀ ਹੈ।

LEAVE A REPLY

Please enter your comment!
Please enter your name here