ਬਾਲ ਭਲਾਈ ਕਮੇਟੀ ਨੇ ਗੁੰਮਸ਼ੁਦਾ ਬੱਚਾ ਕੀਤਾ ਮਾਪਿਆਂ ਹਵਾਲੇ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਖੰਨਾ ਕਸਬੇ ਨਾਲ ਸਬੰਧਤ ਇਕ ਬੱਚਾ ਦੀਪਕ ਉਮਰ ਤਕਰੀਬਨ 6 ਸਾਲ, ਜੋ ਕਿ ਘਰੋ ਦੌੜ ਕੇ ਰੇਲ ਗੱਡੀ ਵਿੱਚ ਚੜ ਗਿਆ ਅਤੇ ਹੈਦਰਾਬਾਦ ਪਹੁੰਚ ਗਿਆ ਸੀ। ਇਸ ਬੱਚੇ ਨੂੰ ਬਾਲ ਭਲਾਈ ਕਮੇਟੀ ਵਲੋਂ ਉਸਦੇ ਮਾਤਾ-ਪਿਤਾ ਦੇ ਸਪੁਰਦ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਬੱਚਾ 8 ਮਹੀਨੇ ਹੈਦਰਾਬਾਦ ਦੇ ਚਿਲਡਰਨ ਹੋਮ ਵਿੱਚ ਰਿਹਾ ਅਤੇ ਬਾਅਦ ਵਿੱਚ ਇਸ ਬੱਚੇ ਨੂੰ ਚਿਲਡਰਨ ਹੋਮ ਹੁਸ਼ਿਆਰਪੁਰ ਸ਼ਿਫਟ ਕਰ ਦਿੱਤਾ ਗਿਆ ਸੀ। ਬੱਚੇ ਦੀ ਕਾਊਂਸਲਿੰਗ ਕਰਨ ਉਪਰੰਤ ਬੱਚੇ ਨੇ ਆਪਣੇ ਮਾਤਾ-ਪਿਤਾ ਦਾ ਪਤਾ ਖੰਨਾ, ਰੇਲਵੇ ਸਟੇਸ਼ਨ ਨੇੜੇ ਹੋਣ ਬਾਰੇ ਦੱਸਿਆ।

Advertisements

ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬੱਚੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸਦੇ ਮਾਤਾ-ਪਿਤਾ ਦੀ ਭਾਲ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਵਲੋਂ ਸ਼ੁਰੂ ਕਰ ਦਿੱਤੀ ਗਈ ਅਤੇ ਖੰਨਾ ਪੁਲਿਸ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਗਿਆ। ਇਸ ਸਬੰਧੀ ਬੱਚੇ ਦੀ ਫੋਟੋ ਵੀ ਉਪਲਬੱਧ ਕਰਵਾਈ ਗਈ। ਉਹਨਾਂ ਦੱਸਿਆ ਕਿ ਇਸ ਸਬੰਧੀ ਖੰਨਾ ਪੁਲਿਸ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ, ਜਿਸ ਕਰਕੇ ਬੱਚੇ ਦੇ ਮਾਤਾ-ਪਿਤਾ ਨੂੰ ਲੱਭ ਕੇ ਖੰਨਾ ਦੇ ਐਮ.ਸੀ. ਵੇਦ ਪ੍ਰਕਾਸ਼ ਵਲੋਂ ਕੀਤੀ ਤਸਦੀਕ ਦੇ ਅਧਾਰ ‘ਤੇ ਬੱਚਾ ਮਾਤਾ-ਪਿਤਾ ਦੇ ਸਪੁਰਦ ਕਰ ਦਿੱਤਾ ਗਿਆ। ਇਸ ਮੌਕੇ ਬਾਲ ਭਲਾਈ ਕਮੇਟੀ ਮੈਂਬਰ ਜਗਮੀਤ ਸਿੰਘ ਸੇਠੀ, ਰਸ਼ਪਾਲ ਸਿੰਘ, ਨਾਲੰਦਾ ਸਰੋਆ, ਸ਼ਾਲਿਨੀ ਗੁਪਤਾ ਅਤੇ ਸੁਪਰਡੈਂਟ ਨਰੇਸ਼ ਕੁਮਾਰ, ਸੁਭਾਸ਼ ਚੰਦਰ ਅਤੇ ਵਿਜੇ ਕੁਮਾਰ ਖੰਨਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here