ਡਿਸੇਬਲਡ ਪਰਸਨਜ਼ ਸੁਸਾਇਟੀ ਨੇ ਡਾ. ਰਾਜ ਨੂੰ ਸਮੱਸਿਆਵਾਂ ਸਬੰਧੀ ਦਿਤਾ ਮੰਗ ਪੱਤਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਡਿਸੇਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਨੇ ਅੰਗਹੀਣਾਂ ਦੀ ਸਮੱਸਿਆਵਾਂ ਸਬੰਧੀ ਮੰਗ ਪੱਤਰ ਡਾ. ਰਾਜ ਕੁਮਾਰ ਵਿਧਾਇਕ ਵਿਧਾਨ ਸਭਾ ਹਲਕਾ ਚੱਬੇਵਾਲ ਨੂੰ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਡਾ ਰਾਜ ਕੁਮਾਰ ਵਿਧਾਇਕ ਵਿਧਾਨ ਸਭਾ ਹਲਕਾ ਚੱਬੇਵਾਲ ਨਾਲ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Advertisements

ਉਹਨਾਂ ਦੱਸਿਆ ਕਿ ਅੰਗਹੀਣਤਾ ਪੈਨਸ਼ਨ 2 ਹਜਾਰ ਰੁਪਏ ਕਰਨ, ਸਿਹਤ ਸਹੂਲਤਾਂ ਮੁਫਤ ਦੇਣ, ਅੰਗਹੀਣ ਬੈਕਲਾਗ ਜਲਦੀ ਪੂਰਾ ਕਰਨ, ਅੰਗਹੀਣਾਂ ਨੂੰ ਸਵੈ-ਰੁਜਗਾਰ ਸ਼ੁਰੂ ਕਰਨ ਲਈ ਰਿਆਇਤੀ ਦਰ ਤੇ ਕਰਜੇ ਦੇਣ, ਅੰਗਹੀਣ ਮੁਲਾਜ਼ਮਾਂ ਦਾ ਪ੍ਰਮੋਸ਼ਨ ਵਿੱਚ ਬੈਕਲਾਗ ਪੂਰਾ ਕਰਨ, ਬਿਜਲੀ, ਗੈਸ ਪਾਣੀ ਅਤੇ ਟੈਲੀਫੋਨ ਦੇ ਬਿੱਲਾਂ ਵਿੱਚ ਰਿਆਇਤ ਦੇਣ ਆਦਿ ਸਮੇਤ ਅੰਗਹੀਣਾਂ ਦੀਆਂ ਹੋਰ ਅਨੇਕਾਂ ਮੰਗਾਂ ਬਾਰੇ ਚਰਚਾ ਕੀਤੀ ਗਈ।

ਇਸ ਮੌਕੇ ਡਾ ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਅੰਗਹੀਣਾਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ  ਇਹਨਾਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗਿਆਨ ਸਿੰਘ ਕੈਸ਼ੀਅਰ, ਬਲਜੀਤ ਸਿੰਘ, ਪ੍ਰਦੀਪ ਕੁਮਾਰ, ਗੁਰਮੇਲ ਸਿੰਘ ਹੀਰਾ, ਮੱਖਣ ਸਿੰਘ ਬਸੀ ਕਿੱਕਰਾਂ, ਬਲਵਿੰਦਰ ਕੁਮਾਰ, ਜੋਗਿੰਦਰ ਲਾਲ, ਕੁਲਜੀਤ ਸਿੰਘ, ਕੁਲਵਿੰਦਰ ਸੋਨੂੰ ਆਦਿ  ਹਾਜ਼ਰ ਸਨ।

LEAVE A REPLY

Please enter your comment!
Please enter your name here