ਦੰਪਤੀ ਸੰਪਰਕ ਪੰਦਰਵਾੜੇ ਦੌਰਾਨ ਲਗਾਈ ਜਾਗਰੂਕਤਾ ਪ੍ਰਦਰਸ਼ਨੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ:ਜਤਿੰਦਰ ਪ੍ਰਿੰਸ। ਤੰਦਰੁਸਤ ਪੰਜਾਬ ਤਹਿਤ ਵਿਸ਼ਵ ਆਬਾਦੀ ਦਿਵਸ ਨੂੰ ਦੰਪਤੀ ਸੰਪਰਕ ਪੰਦਰਵਾੜੇ ਦੌਰਾਨ ਇੱਕ ਜਾਗਰੂਕਤਾ ਪ੍ਰਦਰਸ਼ਨੀ ਦਾ ਆਯੋਜਨ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ. ਚੱਕੋਵਾਲ ਵਿਖੇ ਲਗਾਏ ਗਏ ਮਮਤਾ ਦਿਵਸ ਦੌਰਾਨ ਕੀਤਾ ਗਿਆ। ਇਲਾਕਾ ਨਿਵਾਸੀਆਂ ਨੂੰ ਪਰਿਵਾਰ ਨਿਯੋਜਨ ਪ੍ਰਤੀ ਜਾਗਰੂਕਤਾ ਲਿਟਰੇਚਰ ਵੀ ਵੰਡਿਆ ਗਿਆ।

Advertisements

ਇਸ ਮੌਕੇ ਬੀ.ਈ.ਈ. ਰਮਨਦੀਪ ਕੌਰ, ਐਚ.ਆਈ. ਮਨਜੀਤ ਸਿੰਘ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਏ.ਐਨ.ਐਮ. ਊਸ਼ਾ ਰਾਣੀ, ਮੇਲ ਵਰਕਰ ਦਿਲਬਾਗ ਸਿੰਘ, ਆਸ਼ਾ ਗੁਰਦੀਪ ਕੌਰ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਕੱਚੇ ਵਸੀਲੇ ਜਿਵੇਂ ਕਿ ਨਿਰੋਧ, ਗਰਭ ਨਿਰੋਧਕ ਗੋਲੀਆਂ, ਪੀ.ਪੀ.ਆਈ. ਯੂ.ਸੀ.ਡੀ. (ਕਾਪਰ-ਟੀ), ਅਤੇ ਪੱਕੇ ਤਰੀਕੇ ਜਿਵੇਂ ਨਲਬੰਦੀ ਅਤੇ ਨਸਬੰਦੀ ਰਾਹੀਂ ਬੱਚਿਆਂ ਵਿੱਚ ਸਹੀ ਅੰਤਰ ਰੱਖਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਦਾ ਮੰਤਵ ਵੱਧ ਰਹੀ ਆਬਾਦੀ ਨੂੰ ਸਥਿਰ ਕਰਨ ਲਈ ਪਰਿਵਾਰ ਨਿਯੋਜਨ ਪ੍ਰਤੀ ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਖੁਸ਼ਹਾਲ ਪਰਿਵਾਰ ਲਈ ਹਰ ਯੋਗ ਜੋੜੇ ਨੂੰ ਡਾਕਟਰੀ ਸਲਾਹ ਮੁਤਾਬਕ ਪਰਿਵਾਰ ਨਿਯੋਜਨ ਦਾ ਵਸੀਲਾ ਜਰੂਰ ਅਪਨਾਉਣਾ ਚਾਹੀਦਾ ਹੈ। ਵਿਆਹ ਸਹੀ ਅਤੇ ਯੋਗ ਉਮਰ ਵਿੱਚ ਹੀ ਕਰਨਾ ਚਾਹੀਦਾ ਹੈ ਤਾਂ ਜੋ ਜੱਚਾ ਬੱਚਾ ਦੀ ਸਿਹਤ ਅਤੇ ਆਉਣ ਵਾਲੀ ਜਿੰਦਗੀ ਪ੍ਰਭਾਵਿਤ ਨਾਂ ਹੋਵੇ। ਉਹਨਾਂ ਸਿਹਤ ਵਿਭਾਗ ਵੱਲੋਂ ਅਸਥਾਈ ਸਾਧਨ ਵਜੋਂ ਸ਼ੁਰੂ ਕੀਤੀ ਅੰਤਰਾ ਨਿੰਜੈਕਸ਼ਨ ਅਤੇ ਹਫ਼ਤਾਵਾਰੀ ਖਾਧੀ ਜਾਣ ਵਾਲੀਆਂ ਛਾਇਆ ਗੋਲੀਆਂ ਬਾਰੇ ਜਾਣਕਾਰੀ ਦਿੱਤੀ।

ਕੈਂਪ ਦੌਰਾਨ ਬੀ.ਈ.ਈ. ਰਮਨਦੀਪ ਕੌਰ ਨੇ ਪਰਿਵਾਰ ਨਿਯੋਜਨ ਤੋਂ ਇਲਾਵਾ ਬਰਸਾਤੀ ਮੌਸਮ ਦੌਰਾਨ ਡਾਇਰੀਆ ਤੋਂ ਬਚਾਅ ਵਾਸਤੇ ਆਮ ਜਨਤਾ ਨੂੰ ਕੁਝ ਸਾਵਧਾਨੀਆਂ ਬਰਤਨੀਆ ਚਾਹੀਦੀਆਂ ਹਨ। ਜਿਵੇਂ ਸਾਫ ਅਤੇ ਉਬਾਲ ਕੇ ਠੰਡੇ ਕੀਤੀ ਪਾਣੀ ਦਾ ਸੇਵਨ ਕਰਨਾ, ਖਾਣ ਤੋਂ ਪਹਿਲਾਂ ਤੇ ਪਖਾਨਾ ਜਾਣ ਤੋਂ ਪਹਿਲਾਂ ਹੱਥਾਂ ਨੂੰ ਧੋਣਾ, ਗਲੇ-ਸੜੇ ਫਲਾਂ ਅਤੇ ਸਬਜੀਆਂ ਦੀ ਵਰਤੋਂ ਨਾ ਕਰਨਾ ਤੇ ਖਾਣ ਵਾਲੇ ਪਦਾਰਥਾਂ ਨੂੰ ਹਰ ਸਮੇਂ ਢੱਕ ਕੇ ਰੱਖਣਾ ਚਾਹੀਦਾ ਹੈ। ਉਹਨਾਂ ਉਚੇਚੇ ਤੌਰ ਤੇ ਦੱਸਿਆ ਕਿ ਜੇਕਰ ਬੱਚਿਆਂ ਜਾ ਸਿਆਣਿਆਂ ਵਿੱਚ ਉਲਟੀ-ਦਸਤ ਜਾ ਪੇਚਿਸ਼ ਦੀ ਸ਼ਿਕਾਇਤ ਹੋਵੇ ਤਾਂ ਓ.ਆਰ.ਐਸ. ਦੇਣਾ ਚਾਹੀਦਾ ਹੈ ਤੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। 

LEAVE A REPLY

Please enter your comment!
Please enter your name here