ਰਾਸ਼ਟਰੀ ਮੁੱਕਤੀ ਦਿਵਸ ਤੇ ਐਸ.ਡੀ.ਐਮ. ਅਮਿਤ ਸਰੀਨ ਨੇ ਬੱਚਿਆ ਨੂੰ ਗੋਲੀ ਖਿਲਾ ਕੇ ਕੀਤੀ ਸਮਾਗਮ ਦੀ ਸ਼ੁਰੂਆਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੇਟ ਦੇ ਕੀੜਿਆ ਤੋ ਰਾਸ਼ਟਰੀ ਮੁੱਕਤੀ ਦਿਵਸ ਦੇ ਮੋਕੇ ਜਿਲਾ ਪੱਧਰੀ ਸਮਾਗਮ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ਼ੇਰਪੁਰ ਵਿਖੇ ਐਸ. .ਡੀ ਐਮ. ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਅਤੇ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋ ਬੱਚਿਆ ਨੂੰ ਐਲਬੈਡਾ ਜੋਲ ਦੀ ਗੋਲੀ ਖਿਲਾ ਕੇ ਕੀਤੀ ਗਈ। ਸਮਾਗਮ ਨੂੰ ਸਬੋਧਨ ਕਰਦਿਆ ਮੇਜਰ ਅਮਿਤ ਸਰੀਨ  ਨੇ ਦੱਸਿਆ ਕਿ ਇਹ ਦਿਵਸ ਤੇ  ਸਿਹਤ ਵਿਭਾਗ ਵੱਲੋ 1 ਤੋਂ 19 ਸਾਲ ਦੇ ਉਮਰ ਦੇ ਬੱਚਿਆ ਨੂੰ ਪੇਟ ਦੇ ਕੀੜਿਆ ਦੀ ਮੁੱਕਤੀ ਲਈ  ਅੱਜ  ਪੇਟ ਦੇ ਕੀੜਿਆ ਦਾ ਰਾਸ਼ਟਰੀ ਮੁੱਕਤੀ ਦਿਵਸ ਦੇ ਤੌਰ ਤੇ ਮਨਾ ਕੇ ਜਿਲੇ ਦੇ 1 ਲੱਖ 38 ਹਾਜਰ  674 ਸਰਕਾਰੀ ਤੇ ਮਨਾਤਾ ਪ੍ਰਾਪਤ ਸਕੂਲਾ ਦੇ ਬੱਚੇ, 147095 ਪ੍ਰਾਈਵੇਟ  ਸਕੂਲਾ ਅਤੇ 60450 ਆਂਗਨਬਾੜੀ ਕੇਂਦਰਾਂ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਡਾਜੋਲ ਦੀ ਗੋਲੀ ਦਿੱਤੀ ਜਾ ਰਹੀ ਹੈ। ਜਿਸ ਦਾ ਮੁੱਖ ਮਕਸਦ ਬੱਚਿਆ ਨੂੰ ਸਸਕਤ ਬਣੁਉਣਾ ਹੈ । ਪੇਟ ਦੇ ਕੀੜੇ ਖੂਨ ਦੀ ਕਮੀ ਦਾ ਮੁੱਖ ਕਾਰਨ ਹੈ ਜਿਸ ਦੇ ਨਾਲ ਬੱਚਾ ਸੁਸਤ ਰਹਿੰਦਾ ਹੈ ਅਤੇ ਉਸ ਦਾ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਰੁਕਾਵਟ ਆ ਜਾਦੀ ਹੈ । ਸਰਕਾਰ ਵੱਲੋਂ ਸਾਲ ਵਿੱਚ 2 ਵਾਰ ਪੇਟ ਦੇ ਕੀੜਾ ਦੇ ਖਾਤਮੇ ਦੀ ਗੋਲੀ ਖਿਲਾ ਕੇ ਉਹਨਾਂ ਨੂੰ ਤੰਦਰੁਸਤ ਅਤੇ ਹੁਸ਼ਿਆਰ ਬਣਾਇਆ ਜਾ ਰਿਹਾ ਹੈ । ਅੱਜ ਦੇ ਦਿਨ ਜਿਹੜੇ ਬੱਚੇ ਕਿਸੇ ਕਾਰਨ ਇਸ ਦਵਾਈ ਲੈਣ ਤੋ ਵਾਝੇ ਰਹਿ ਜਾਦੇ ਹਨ ਉਹਨਾਂ ਨੁੰ 19 ਅਗਸਤ ਨੂੰ ਮੋਪਅਪੁ ਰਾਊਡ ਵਾਲੇ ਦਿਨ ਇਹ ਗੋਲੀ ਦਿੱਤੀ ਜਾਵੇਗੀ।

Advertisements

ਇਸ ਮੋਕੇ ਜਿਲਾ ਟੀਕਾਕਰਨ ਅਫਸਰ ਡਾ. ਜੀ ਐਸ ਕਪੂਰ ਨੇ ਕਿਹਾ ਕਿ ਪੇਟ ਦੇ ਕੀੜਿਆ ਤੇ ਬਚਾਓ ਲਾਈ ਸਾਨੂੰ ਆਪਣੇ ਆਸ ਪਾਸ ਸਾਫ ਸਫਾਈ ਰੱਖਣਾ ਖਾਣ ਤੋ ਪਹਿਲਾਂ ਅਤੇ ਖਾਣਾ ਖਾਣ ਤੇ ਬਆਦ ਆਪਣੋ ਹੱਥ ਚੰਗੀ ਤਰਾ ਸਾਫ ਕਰਨਾਂ ਅਤੇ ਨੰਗੀ ਪੈਰ ਬਾਹਰ ਨਹੀ ਘੁੰਮਣਾ ਚਾਹੀਦਾ ਹੈ। ਜਿਲਾ ਸਕੂਲ ਹੈਲਥ ਅਫਸਰ ਆਰ. ਬੀ. ਐਸ. ਕੇ. ਡਾ ਗੁਨਦੀਪ ਕੋਰ ਨੇ ਦੱਸਿਆ ਕਿ ਪੇਟ ਦੇ ਕੀੜੀਆ ਤੋ ਮੁੱਕਤੀ ਦੀ ਦਵਾਈ ਸਾਰੇ ਸਕੂਲਾਂ ਅਕਤੇ ਆਗਨਬਾੜੀ ਕੇਦਰਾਂ ਵਿੱਚ ਅਤੇ ਅਣ ਸੁਖਾਵੀ ਘਟਨਾਂ ਹੋਣ ਦੀ ਸੂਰਤ ਵਿੱਚ ਨਜਿਠਣ ਲਈ ਲੋੜੀਦੀਆ ਮੋਬਾਇਲ ਟੀਮਾਂ ਅਤੇ ਰੈਪਡ ਰਸਪਾਉਸ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਰਾਜਨ ਅਰੋੜਾ ਵੱਲੋਂ ਸਿਹਤ ਵਿਭਾਗ ਦਾ ਇਸ ਸਮਾਗਮ ਉਹਨਾ ਦੀ ਸੰਸਥਾਂ ਤੇ ਕਰਨ ਅਤੇ ਆਏ ਹੋਏ  ਮਹਿਮਾਨਾ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਡਾ. ਵਿਵੇਕ,  ਬੀ.ਪੀ.ਓ. ਤੀਰਥ ਰਾਮ, ਆਰ.ਬੀ.ਐਸ.ਕੇ. ਟੀਮ ਅਤੇ ਸਕੂਲ ਦੇ ਅਧਿਆਪਕ ਹਾਜਰ ਸਨ ।

LEAVE A REPLY

Please enter your comment!
Please enter your name here